ਅਮ੍ਰਿਤਸਰ (IPT BUREAU)
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵੱਲੋਂ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਇਕ ਅੱਤਵਾਦੀ ਨੈੱਟਵਰਕ ਦੇ ਸੰਚਾਲਕ ਮਨਪ੍ਰੀਤ ਸਿੰਘ ਉਰਫ ਟਿੱਡੀ ਨੂੰ ਗ੍ਰਿਫ਼ਤਾਰ ਕਰਕੇ, ਉਸਦੇ ਕਬਜ਼ੇ ਵਿੱਚੋਂ ਇੱਕ ਆਧੁਨਿਕ .30 ਬੋਰ ਪਿਸਤੌਲ ਸਮੇਤ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਉਸਦੀ ਜਾਣਕਾਰੀ ‘ਤੇ ਪਿੰਡ ਕੋਟਲਾ ਤਰਖਾਣਾ ਦੇ ਇਲਾਕੇ ‘ਚੋਂ ਲਗਭਗ 2.5 ਕਿਲੋ ਵਜ਼ਨ ਵਾਲੇ ਦੋ ਸ਼ਕਤੀਸ਼ਾਲੀ ਇੰਪ੍ਰੋਵਾਇਜ਼ਡ ਐਕਸਪਲੋਸਿਵ ਡਿਵਾਈਸ (IEDs) ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਉੱਚ ਗ੍ਰੇਡ ਦਾ RDX ਅਤੇ ਟਾਈਮਰ ਲੱਗੇ ਹੋਏ ਸਨ।
ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਦੋਸ਼ੀ ਅਰਮੀਨੀਆ, ਯੂਕੇ ਅਤੇ ਜਰਮਨੀ ਵਿੱਚ ਸਥਿਤ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ, ਜਿਨ੍ਹਾਂ ਨੂੰ ਪਾਕਿਸਤਾਨ-ਅਧਾਰਿਤ ਇਕ ਅੱਤਵਾਦੀ ਸੰਗਠਨ ਦੇ ਮਾਸਟਰਮਾਈਂਡ ਵੱਲੋਂ ਨਿਰਦੇਸ਼ ਮਿਲ ਰਹੇ ਸਨ।
ਪੁਲਿਸ ਸਟੇਸ਼ਨ SSOC, ਅੰਮ੍ਰਿਤਸਰ ਵਿਖੇ FIR ਦਰਜ ਕੀਤੀ ਗਈ ਹੈ। ਅਗਲੇ ਅਤੇ ਪਿਛਲੇ ਸਬੰਧਾਂ ਸਮੇਤ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਇਸਨੂੰ ਖਤਮ ਕਰਨ ਲਈ ਜਾਂਚ ਜਾਰੀ ਹੈ।
ਪੰਜਾਬ ਪੁਲਿਸ ਅੱਤਵਾਦੀ ਨੈੱਟਵਰਕਾਂ ਨੂੰ ਖਤਮ ਕਰਨ ਅਤੇ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਲਈ ਵਚਨਬੱਧ ਹੈ।
In a major breakthrough, State Special Operation Cell (#SSOC) Amritsar apprehends Manpreet Singh @ Tiddi, an operative of a terror network, and recovers a sophisticated .30 bore pistol with live ammunition from his possession.
On his disclosure, two Improvised Explosive Devices (#IEDs), weighing around 2.5 kg each, packed with high-grade #RDX and timers for detonation, are also recovered from the area of village Kotla Tarkhana.
Preliminary investigation reveals that the accused is working on the directions of his handlers based in #Armenia, #UK, and #Germany, who are further receiving instructions from a #Pakistan-based mastermind of a banned terrorist organisation.
An FIR registered at PS SSOC, #Amritsar. Further investigation is underway to identify forward and backward linkages and dismantle the entire network.
Punjab Police reaffirms its unwavering commitment to eliminating terror networks and ensuring peace and security in #Punjab.







