ਬਾਦਲਾਂ ਦੇ ਘਰ ਕੋਲ ਕਿਸਾਨ ਪ੍ਰੀਤਮ ਸਿੰਘ ਸਿੰਘ ਨੇ ਕਲ ਸਵੇਰੇ ਜ਼ਹਿਰੀਲੀ ਵਸਤੂ ਖਾ ਕੇ ਖੁਦਕਸ਼ੀ ਦੀ ਕੋਸਿ਼ਸ਼ ਕੀਤੀ ਸੀ ਤੈ ਕਿਸਾਨ ਦੀ ਅਜ ਮੌਤ
ਬਾਦਲ (ਰੰਜਨਦੀਪ ਸੰਧੂ, ਅਮਰੀਕ ਮਠਾਰੁ ):- ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਬਾਦਲ ਵਿੱਚ ਚੱਲ ਰਹੇ ਮੋਰਚੇ ਵਿੱਚ ਸ਼ਾਂਮਿਲ ਕਿਸਾਨ ਪ੍ਰੀਤਮ ਸਿੰਘ ਨੇ ਕਲ ਸਵੇਰੇ ਜ਼ਹਿਰੀਲੀ ਵਸਤੂ ਖਾ ਕੇ ਖੁਦਕਸ਼ੀ ਦੀ ਕੋਸਿ਼ਸ਼ ਕੀਤੀ ਸੀ । ਗੰਭੀਰ ਹਾਲਤ ਵਿੱਚ ਉਸਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ ਜਿੱਥੇ ਅੱਜ ਸ਼ਾਮ ਉਸਦੀ ਮੌਤ ਹੋ ਗਈ । ਪਤਾ ਲੱਗਿਆ ਕਿ ਛੋਟੀ ਕਿਸਾਨੀ ਸਬੰਧਤ ਇਹ ਕਿਸਾਨ ਵੱਡੇ ਕਰਜ਼ੇ ਹੇਠ ਦੱਬਿਆ ਹੋਇਆ ਸੀ । ਉਸਨੇ ਮੋਰਚੇ ਵਿੱਚ ਸਾਥੀ ਕਿਸਾਨਾਂ ਨੂੰ ਦੱਸਿਆ ਕਿ ਉਸਨੇ ਸਲਫ਼ਾਸ ਦੀ ਗੋਲੀ ਨਿਗਲ ਲਈ ਹੈ। ਜਿਸ ਤੈ ਕਿਸਾਨ ਮੋਰਚੇ ਚ ਮੌਜੂਦ ਕਿਸਾਨਾਂ ਨੇ ਉਸਨੂੰ ਤੁਰੰਤ ਸਿਵਲ ਹਸਪਤਾਲ ਬਾਦਲ ਪਹੁੰਚਾਇਆ ਗਿਆ ਸੀ।

