ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਪੰਜਾਬ ਵਿੱਚ ਆਏ ਹੜ੍ਹਾਂ ਦੀ ਸਥਿਤੀ ਬਾਰੇ ਵਿਚਾਰ ਚਰਚਾ ਅਤੇ ਕਵੀ ਦਰਬਾਰ

ਪੰਜਾਬ ਵਿੱਚ ਆਏ ਹੜ੍ਹਾਂ ਦੀ ਸਥਿਤੀ ਬਾਰੇ ਵਿਚਾਰ ਚਰਚਾ ਅਤੇ ਕਵੀ ਦਰਬਾਰ

ਚੰਡੀਗੜ੍ਹ (IPT BUREAU)
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਰੋਟਰੀ ਕਲੱਬ ਸੈਕਟਰ 70 ਐੱਸ.ਏ.ਐੱਸ ਨਗਰ ਮੁਹਾਲੀ ਵਿਖੇ ਵਿਸ਼ੇਸ਼ ਇਕੱਤਰਤਾ ਕਰਵਾਈ ਗਈ ।


ਪ੍ਰਧਾਨਗੀ ਮੰਡਲ ਵਿੱਚ ਪਰਮਜੀਤ ਕੌਰ ਪਰਮ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਤੇ ਗੁਰਦਰਸ਼ਨ ਸਿੰਘ ਮਾਵੀ ਜੀ ਸੁਸ਼ੋਭਿਤ ਸਨ। ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਆਏ ਹੋਏ ਸਾਰੇ ਸਾਹਿਤਕਾਰਾਂ ,ਕਵੀਆਂ ਅਤੇ ਲੇਖਕਾਂ ਨੂੰ ਜੀ ਆਇਆਂ ਕਿਹਾ।

ਸਭ ਤੋਂ ਪਹਿਲਾਂ ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੌਜੋਵਾਲ ਨੇ ਪੰਜਾਬ ਵਿੱਚ ਆਏ ਹੜ੍ਹਾਂ ਦੇ ਕਾਰਨਾਂ ਅਤੇ ਹੜ੍ਹਾਂ ਕਾਰਨ ਆਈਆਂ ਮੁਸੀਬਤਾਂ ਬਾਰੇ ਬਹੁਤ ਹੀ ਵਿਸਥਾਰ ਨਾਲ ਚਾਨਣਾ ਪਾਇਆ । ਉਨ੍ਹਾਂ ਨੇ ਕਿਹਾ ਕਿ ਸਾਨੂੰ ਵਿਕਾਸ ਦਾ ਖਿਆਲ ਤਾਂ ਹੈ ਪਰ ਇਸ ਤੋਂ ਹੋਣ ਵਾਲੇ ਵਿਨਾਸ਼ ਦਾ ਕੋਈ ਇਲਮ ਨਹੀਂ। ਜਿੰਨੇ ਰੁੱਖ ਅਸੀਂ ਪੁੱਟੀ ਜਾ ਰਹੇ ਹਾਂ ਉਨੇ ਲਗਾ ਨਹੀਂ ਰਹੇ।


ਸਮਾਗਮ ਦੇ ਦੂਸਰੇ ਦੌਰ ਵਿੱਚ ਦਰਸ਼ਨ ਤਿਉਣਾ,ਪ੍ਰਤਾਪ ਪਾਰਸ ਗੁਰਦਾਸਪੁਰੀ,ਖੁਸ਼ੀ ਰਾਮ ਨਿਮਾਣਾ,ਭਰਪੂਰ ਸਿੰਘ,ਪਿਆਰਾ ਸਿੰਘ ਰਾਹੀ,ਹਰਜੀਤ ਸਿੰਘ,ਅਮਰਜੀਤ ਅਰਪਣ,ਲਾਭ ਸਿੰਘ ਲਹਿਲੀ ,ਮਨਜੀਤ ਕੌਰ ਮੁਹਾਲੀ ਅਤੇ ਗੁਰਦਰਸ਼ਨ ਸਿੰਘ ਮਾਵੀ ਨੇ ਹੜ੍ਹਾਂ ਨਾਲ ਸਬੰਧਤ ਬਹੁਤ ਹੀ ਭਾਵੁਕਤਾ ਵਾਲੀਆਂ ਰਚਨਾਵਾਂ ਪੇਸ਼ ਕੀਤੀਆਂ।

Adv.

ਪਰਮਜੀਤ ਕੌਰ ਪਰਮ ਨੇ ਹੜਾਂ ਵਿੱਚ ਘਿਰੇ ਭੈਣ-ਭਰਾਵਾਂ ਦੀ ਮਦਦ ਵਾਸਤੇ ਅਪੀਲ ਕੀਤੀ ਤੇ ਕਿਹਾ ਸਾਨੂੰ ਸਾਰਿਆਂ ਨੂੰ ਇਸ ਮੁਸੀਬਤ ਦੀ ਘੜੀ ਵਿੱਚ ਰਲਮਿਲ ਕੇ ਸਾਥ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਰਭਜਨ ਕੌਰ ਢਿੱਲੋਂ,ਮੰਦਰ ਗਿੱਲ ਸਾਹਬਚੰਦੀਆ,ਬਲਵਿੰਦਰ ਸਿੰਘ ਢਿੱਲੋਂ ,ਤਰਸੇਮ ਸਿੰਘ ਕਾਲੇਵਾਲ,ਸਿਮਰਜੀਤ ਕੌਰ ਗਰੇਵਾਲ ,ਦਵਿੰਦਰ ਕੌਰ ਢਿੱਲੋਂ ,ਹਰਜੀਤ ਸਿੰਘ ਤੇ ਤਰਸੇਮ ਰਾਜ ਨੇ ਆਪਣੇ ਖੂਬਸੂਰਤ ਗੀਤਾਂ ਨਾਲ ਹਾਜ਼ਰੀ ਲਵਾਈ ।


ਸ਼ਰਨਜੀਤ ਨਯੀਅਰ ਨੇ ਹੀਰ ਅਤੇ ਸਰਬਜੀਤ ਪੱਡਾ ਨੇ ਸੁਲਤਾਨ ਬਾਹੂ ਦਾ ਕਲਾਮ ਸੁਣਾ ਕੇ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ । ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਇਸ ਵਿਲੱਖਣ ਪ੍ਰੋਗਰਾਮ ਵਾਸਤੇ ਸੰਸਥਾ ਦੇ ਪ੍ਰਧਾਨ ਅਤੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਰੇ ਕਵੀਆਂ ਦੀਆਂ ਰਚਨਾਵਾਂ ਬਾਕਮਾਲ ਤੇ ਢੁਕਵੀਆਂ ਹਨ

ਸ. ਗੁਰਦਰਸ਼ਨ ਸਿੰਘ ਮਾਵੀ ਨੇ ਸਟੇਜ ਸੰਚਾਲਨ ਬਾਖੂਬੀ ਨਿਭਾਇਆ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।

ਧੰਨਵਾਦ ਸਹਿਤ-:
ਗੁਰਦਰਸ਼ਨ ਸਿੰਘ ਮਾਵੀ ਪ੍ਰਧਾਨ
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ

 

ਦਵਿੰਦਰ ਕੌਰ ਢਿੱਲੋ, ਸਕੱਤਰ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ

 

 

Leave a Reply

Your email address will not be published. Required fields are marked *