ਹੜ੍ਹ ਪੀੜ੍ਹਤਾਂ ਦੀ ਮਦਦ ਕਰਨ ਵਾਲੇ ਦਾਨੀ ਸੱਜਣਾਂ ਦੇ ਧਿਆਨ ਹਿਤ….

ਹੜ੍ਹ ਪੀੜ੍ਹਤਾਂ ਦੀ ਮਦਦ ਕਰਨ ਵਾਲੇ ਦਾਨੀ ਸੱਜਣਾਂ ਦੇ ਧਿਆਨ ਹਿਤ….

ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ, ਕਲਾਨੌਰ, ਗਾਹਲੜ੍ਹੀ ਅਤੇ ਬਹਿਰਾਮਪੁਰ ਦਾ ਇਲਾਕਾ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਹੈ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਨ.ਡੀ.ਆਰ.ਐੱਫ਼., ਬੀ.ਐੱਸ.ਐੱਫ਼ ਅਤੇ ਭਾਰਤੀ ਫ਼ੌਜ ਦੀ ਮਦਦ ਨਾਲ ਰਾਹਤ ਕਾਰਜ ਕੀਤੇ ਜਾ ਰਹੇ ਹਨ ਓਥੇ ਕਈ ਸੰਸਥਾਵਾਂ ਵੀ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।

ਇਸੇ ਦੌਰਾਨ ਦੇਖਣ ਵਿੱਚ ਆਇਆ ਹੈ ਕਿ ਸੂਬੇ ਭਰ ਵਿਚੋਂ ਹੜ੍ਹ ਪੀੜ੍ਹਤਾਂ ਲਈ ਰਾਹਤ ਸਮਗਰੀ ਦੇ ਟਰੱਕ-ਟਰਾਲੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਦਾਨੀਂ ਸੱਜਣਾਂ ਦਾ ਜ਼ਿਆਦਾ ਝੁਕਾਅ ਡੇਰਾ ਬਾਬਾ ਨਾਨਕ ਵੱਲ ਹੈ ਅਤੇ ਦੂਰੋਂ ਆਏ ਹੋਣ ਕਰਕੇ ਅਤੇ ਇਲਾਕੇ ਦੀ ਭੂਗੋਲਿਕ ਸਥਿਤੀ ਪਤਾ ਨਾ ਹੋਣ ਕਾਰਨ ਅਕਸਰ ਹੀ ਇਹ ਦਾਨੀਂ ਸੱਜਣ ਡੇਰਾ ਬਾਬਾ ਨਾਨਕ ਦੇ ਰੋਡ ਨਾਲ ਪੈਂਦੇ ਪਿੰਡਾਂ ਵਿੱਚ ਹੀ ਰਾਹਤ ਸਮਗਰੀ ਵਰਤਾ ਕੇ ਚਲੇ ਜਾਂਦੇ ਹਨ। ਜਦਕਿ ਕਲਾਨੌਰ ਇਲਾਕੇ ਦੇ ਸਰਹੱਦ ਨਾਲ ਲੱਗਦੇ ਬਹੁਤ ਸਾਰੇ ਪਿੰਡ ਜੋ ਮੁੱਖ ਸੜਕਾਂ ਤੋਂ ਦੂਰ ਹਨ ਓਥੇ ਅਜੇ ਰਾਹਤ ਸਮਗਰੀ ਘੱਟ ਪਹੁੰਚ ਰਹੀ ਹੈ। ਕੁਝ ਸਥਾਨਿਕ ਵੀਰ ਓਥੇ ਵੀ ਪਹੁੰਚੇ ਹਨ ਪਰ ਸੜਕਾਂ ਦੇ ਨੇੜਲੇ ਪਿੰਡਾਂ ਦੇ ਮੁਕਾਬਲਤਨ ਘੱਟ ਹਨ।

ਜਿਹੜੇ ਦਾਨੀਂ ਸੱਜਣ ਬਾਹਰੋਂ ਆਉਂਦੇ ਹਨ ਉਹ ਹੜ੍ਹ ਵਾਲੀ ਥਾਂ ਤੇ ਆ ਕੇ ਇੱਕ-ਦੂਜੇ ਨੂੰ ਪੁੱਛਦੇ ਹਨ ਕਿ ਕਿਸ ਥਾਂ ਰਾਹਤ ਸਮਗਰੀ ਵੰਡੀ ਜਾਵੇ। ਸੋ ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਹੜ੍ਹ ਪੀੜ੍ਹਤਾਂ ਲਈ ਵੰਡੀ ਜਾ ਰਹੀ ਰਾਹਤ ਸਮਗਰੀ ਦੀ ਵੰਡ ਲਈ ਜ਼ਿਲ੍ਹਾ ਪੱਧਰ ‘ਤੇ ਸ੍ਰੀਮਤੀ ਨਵਜੋਤ ਸ਼ਰਮਾ, ਪੀ.ਸੀ.ਐੱਸ., ਜ਼ਿਲ੍ਹਾ ਟਰਾਂਸਪੋਰਟ ਅਫ਼ਸਰ (ਮੋਬਾਈਲ ਨੰਬਰ 96469-62024) ਅਤੇ ਸ੍ਰੀ ਹਰਪ੍ਰੀਤ ਸਿੰਘ, ਡੀ.ਡੀ.ਪੀ.ਓ. (ਮੋਬਾਈਲ ਨੰਬਰ 88723-00819) ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।

 

ਇਸੇ ਤਰ੍ਹਾਂ ਹੜ੍ਹ ਪ੍ਰਭਾਵਿਤ ਤਹਿਸੀਲ ਦੀਨਾਨਗਰ ਲਈ ਸ. ਬਲਵਿੰਦਰ ਸਿੰਘ, ਤਹਿਸੀਲਦਾਰ ਦੀਨਾਨਗਰ (ਮੋਬਾਈਲ 99884-90394) ਅਤੇ ਸ. ਕੰਵਲਪ੍ਰੀਤ ਸਿੰਘ, ਇੰਸਪੈਕਟਰ ਸਹਿਕਾਰਤਾ (ਮੋਬਾਈਲ ਨੰਬਰ 70093-10141) ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ। ਡੇਰਾ ਬਾਬਾ ਨਾਨਕ ਤਹਿਸੀਲ ਲਈ ਤਹਿਸੀਲਦਾਰ ਸ. ਲਛਮਣ ਸਿੰਘ (ਮੋਬਾਈਲ ਨੰਬਰ 98143-90280) ਅਤੇ ਸ. ਸਰਬਜੀਤ ਸਿੰਘ ਕਲਰਕ (ਮੋਬਾਈਲ 90285-40001) ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ। ਕਲਾਨੌਰ ਤਹਿਸੀਲ ਲਈ ਨਾਇਬ ਤਹਿਸੀਲਦਾਰ ਸ. ਜਗਦੀਪ ਇੰਦਰ ਸਿੰਘ (ਮੋਬਾਈਲ ਨੰਬਰ 98140-39922) ਅਤੇ ਕਾਨੂੰਗੋ ਸ. ਕੁਲਬੀਰ ਸਿੰਘ (ਮੋਬਾਈਲ ਨੰਬਰ 98779-14464) ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ।

Adv.

ਜੇਕਰ ਤੁਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹੜ੍ਹ ਪੀੜ੍ਹਤਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਇਨ੍ਹਾਂ ਨੰਬਰਾਂ ਉੱਪਰ ਜ਼ਰੂਰ ਸੰਪਰਕ ਕਰ ਲੈਣਾ ਜੀ। ਸੇਵਾ ਕਰਨ ਵਾਲੀਆਂ ਸੰਸਥਾਵਾਂ ਨੂੰ ਜ਼ਰੂਰ ਸਹੀ ਜਾਣਕਾਰੀ ਤੇ ਲੋੜਵੰਦਾਂ ਦਾ ਪਤਾ ਲੱਗ ਸਕੇਗਾ।

– ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ,
ਗੁਰਦਾਸਪੁਰ।
98155-77574

Leave a Reply

Your email address will not be published. Required fields are marked *