ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਟੀ.ਐੱਸ. ਸਟੇਟ ਲਾਇਬ੍ਰੇਰੀ ਸੈਕਟਰ 17 ਵਿਖੇ ਮਾਸਿਕ ਇਕੱਤਰਤਾ ਕੀਤੀ ।

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ 30 ਅਗਸਤ 2025 ਦਿਨ ਸ਼ਨਿੱਚਰਵਾਰ ਨੂੰ ਟੀ.ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17 ਵਿਖੇ ਮਾਸਿਕ ਇਕੱਤਰਤਾ ਹੋਈ ।

ਪ੍ਰਧਾਨਗੀ ਮੰਡਲ ਵਿੱਚ ਡਾ.ਜਲੌਰ ਸਿੰਘ ਖੀਵਾ , ਡਾ.ਲਾਭ ਸਿੰਘ ਖੀਵਾ ,ਗੁਰਦਰਸ਼ਨ ਸਿੰਘ ਮਾਵੀ ਤੇ ਦਵਿੰਦਰ ਕੌਰ ਢਿੱਲੋਂ ਹਾਜ਼ਰ ਸਨ। ਸਭ ਤੋਂ ਪਹਿਲਾਂ ਸਾਡੇ ਕੋਲੋਂ ਸਦਾ ਲਈ ਵਿਛੜ ਗਈਆਂ ਰੂਹਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ ਫੇਰ ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਆਏ ਹੋਏ ਸਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਅੱਜ ਦੇ ਸਮਾਗਮ ਦੀ ਰੂਪ-ਰੇਖਾ ਬਾਰੇ ਚਾਨਣਾ ਪਾਇਆ।

ਇਸ ਵਿਸ਼ੇਸ਼ ਇਕੱਤਰਤਾ ਵਿੱਚ ਪ੍ਰਸਿੱਧ ਵਿਦਵਾਨ ਡਾ.ਜਲੌਰ ਸਿੰਘ ਖੀਵਾ ਜੀ ਦਾ ਰੂ-ਬ-ਰੂ ਕਰਵਾਇਆ ਗਿਆ । ਇਸ ਸਮਾਗਮ ਦੀ ਪ੍ਰਧਾਨਗੀ ਬਹੁਤ ਹੀ ਨਾਮਵਰ ਸ਼ਖਸ਼ੀਅਤ ਡਾ. ਲਾਭ ਸਿੰਘ ਖੀਵਾ ਵੱਲੋਂ ਕੀਤੀ ਗਈ। ਡਾ. ਜਲੌਰ ਸਿੰਘ ਖੀਵਾ ਨੇ ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਦਾ ਧੰਨਵਾਦ ਕੀਤਾ ।

ਉਹਨਾਂ ਨੇ ਰਿਸ਼ਤਿਆਂ,ਭਾਸ਼ਾ ਅਤੇ ਸਾਹਿਤ ਬਾਰੇ ਬਹੁਤ ਹੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤੇ ਕਿਹਾ ਕਿ ਮੇਰੇ ਲਈ ਭਾਸ਼ਾ ਦਾ ਹਰ ਸ਼ਬਦ ਪਵਿੱਤਰ ਹੈ। ਦੁਨੀਆਂ ਬਾਰੇ ਆਪਣੀ ਰਾਏ ਦਿੰਦੇ ਹੋਏ ਉਹਨਾਂ ਦੱਸਿਆ ਕਿ ਜੋ ਦੋ ਬੇੜੀਆਂ ਤੇ ਸਵਾਰ ਹੁੰਦੀ ਹੈ ਉਹ ਦੁਨੀਆ ਹੈ। ਉਹਨਾਂ ਨੇ ਆਪਣੀ ਜਿ਼ੰਦਗੀ ਨੂੰ ਹਾਦਸਿਆਂ ਦਾ ਸਮੂਹ ਆਖਿਆ।

ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਲਾਭ ਸਿੰਘ ਖੀਵਾ ਜੀ ਨੇ ਕਿਹਾ ਕਿ ਜਲੌਰ ਸਿੰਘ ਖੀਵਾ ਨੇ ਬਹੁਤ ਹੀ ਸਾਰਥਕ ਤੇ ਨਵੀਂਆਂ ਗੱਲਾਂ ਕੀਤੀਆਂ ਅਤੇ ਸਾਡੇ ਸਮਾਜ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਵੀ ਜਾਣਕਾਰੀ ਦਿੱਤੀ ।ਉਹਨਾਂ ਨੇ ਕਿਹਾ ਕਿ ਸਭਾਂਵਾਂ ਦਾ ਮਤਲਬ ਇਕੱਲਾ ਕਵਿਤਾਂਵਾਂ ਜਾਂ ਗ਼ਜ਼ਲਾਂ ਸੁਣਨਾ ਜਾਂ ਸੁਣਾਉਣਾ ਹੀ ਨਹੀਂ ਹੁੰਦਾ ਸਗੋਂ ਹਰ ਇਨਸਾਨ ਨੂੰ ਮਿਲ ਕੇ ਸਮਝਣਾ ਵੀ ਹੁੰਦਾ ਹੈ।

ਇਹਨਾਂ ਤੋਂ ਬਾਅਦ ਮੋਰਿੰਡਾ ਤੋਂ ਆਏ ਗੁਰਨਾਮ ਸਿੰਘ ਬਿਜਲੀ ਨੇ ਆਪਣੀ ਗਜ਼ਲ ਸੁਣਾ ਕੇ ਹਾਜ਼ਰੀ ਲਵਾਈ। ਸਾਹਿਤ ਚਿੰਤਨ ਦੇ ਪ੍ਰਧਾਨ ਸਰਦਾਰਾ ਸਿੰਘ ਚੀਮਾ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ।

ਇਸ ਮੌਕੇ ਰਾਜਵਿੰਦਰ ਸਿੰਘ ਗੱਡੂ,ਭਰਪੂਰ ਸਿੰਘ,ਨਰਿੰਦਰ ਸਿੰਘ,ਰਜਿੰਦਰ ਕੌਰ,ਬਲਵਿੰਦਰ ਸਿੰਘ ਢਿੱਲੋਂ,ਮੰਦਰ ਗਿੱਲ,ਪਰਮਜੀਤ ਕੌਰ ਪਰਮ,ਸੱਚਪ੍ਰੀਤ ਕੌਰ,ਮਲਕੀਅਤ ਬਸਰਾ,ਗੁਰਦੇਵ ਪਾਲ ਕੌਰ,ਡਾ. ਮਨਜੀਤ ਸਿੰਘ ਬੱਲ,ਅਮਰਜੀਤ ਅਰਪਨ,ਕਰਨੈਲ ਸਿੰਘ,ਪਰਲਾਦ ਸਿੰਘ,ਬਾਬੂ ਰਾਮ ਦੀਵਾਨਾ,ਜਗਪਾਲ ਸਿੰਘ,ਰਾਕੇਸ਼ ਸ਼ਰਮਾ,ਖੁਸ਼ੀ ਰਾਮ,ਪਿਆਰਾ ਸਿੰਘ ਡਾ.ਅਵਤਾਰ ਸਿੰਘ ਪਤੰਗ,ਪਾਲ ਅਜਨਬੀ,ਰਾਹੀ,

adv.

ਸੁਰਿੰਦਰ ਕੁਮਾਰ,ਲਾਭ ਸਿੰਘ ਲਹਿਲੀ,ਗੁਰਨਾਮ ਕੰਵਰ, ਊਸ਼ਾ ਕੰਵਰ,ਮਨਜੀਤ ਕੌਰ ਮੁਹਾਲੀ,ਜੋਗਿੰਦਰ ਸਿੰਘ ਜੱਗਾ,ਚਰਨਜੀਤ ਕੌਰ ਬਾਠ,ਚਰਨਜੀਤ ਸਿੰਘ ਕਲੇਰ,ਪ੍ਰਤਾਪ ਪਾਰਸ,ਦਿਲਬਾਗ ਸਿੰਘ ਬਾਗ,ਅਵਤਾਰ ਪਾਲ,ਸਾਹਬ ਸਿੰਘ ਅਰਸ਼ੀ,ਹਰਜੀਤ ਸਿੰਘ ,ਨਰਿੰਦਰ ਸਿੰਘ ਡੋਰਕਾ,ਕੁਲਵਿੰਦਰ ਕੌਰ,ਵੈਸ਼ਾਲੀ ਸੁਭਾਸ਼ ਚੰਦਰ ,ਦਮਨਪ੍ਰੀਤ ਅਤੇ ਰੀਨਾ ,ਨੇ ਸ਼ਿਰਕਤ ਕੀਤੀ।

ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ।

ਧੰਨਵਾਦ ਸਹਿਤ –

ਦਵਿੰਦਰ ਕੌਰ ਢਿੱਲੋ

ਜਨਰਲ ਸਕੱਤਰ  ਸਾਹਿਤ ਵਿਗਿਆਨ ਕੇਂਦਰ

Leave a Reply

Your email address will not be published. Required fields are marked *