ਕਾਦੀਆਂ(ਰੰਜਨਦੀਪ ਸੰਧੂ, ਅਮਰੀਕ ਮਠਾਰੁ ):- ਹਾਲ ਹੀ ਵਿੱਚ ਦੁਬਈ ਵਿੱਚ ਇੱਕ ਪੰਜਾਬੀ ਨੌਜਵਾਨ ਗੁਰਦੀਪ ਸਿੰਘ ਦਾ ਵੀਡੀਓ ਕਾਫ਼ੀ ਸ਼ੇਅਰ ਕੀਤਾ ਗਿਆ ਸੀ। ਇੱਕ ਹੋਰ ਪੰਜਾਬੀ ਨੌਜਵਾਨ ਵੀ ਸੀ। ਦੋਹਾਂ ਦੀ ਹਾਲਤ ਖਸਤਾ ਨਜ਼ਰ ਆ ਰਹੀ ਸੀ। ਦੋਵੇਂ ਨੌਜਵਾਨ ਗੁਰਦੀਪ ਸਿੰਘ ਅਤੇ ਚਰਨਜੀਤ ਸਿੰਘ ਹੁਣ ਭਾਰਤ ਆਇ । ਤੇਹਸੀਲ ਬਟਾਲਾ ਕਸਬਾ ਕਾਦੀਆਂ ਦੇ ਨੇੜਲੇ ਪਿੰਡ ਠੀਕਰੀਵਾਲ ਗੋਰਾਇਆ ਦੇ ਰਹਿਣ ਵਾਲੇ ਗੁਰਦੀਪ ਸਿੰਘ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਪਰ ਗੁਰਦੀਪ ਸਿੰਘ ਦੀ ਮਾਂ ਲਖਵਿੰਦਰ ਕੌਰ ਜੀ ਕਹਿੰਦੀ ਹੈ,ਮੈਂ ਸਭ ਦੀ ਧੰਨਵਾਦੀ ਹੈ ਜਿਨ੍ਹਾਂ ਕਰਕੇ ਮੇਰਾ ਪੁੱਤ ਘਰ ਪਹੁੰਚ ਰਿਹਾ ਹੈ।
ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਨੇੜਲੇ ਪਿੰਡ ਠੀਕਰੀਵਾਲ ਗੋਰਾਇਆ ਦਾ ਹੈ।
ਦੁਬਈ ਵਿੱਚ ਇੱਕ ਪਾਕਿਸਤਾਨੀ ਨੌਜਵਾਨ ਵਲੋਂ ਬਣਾਈ ਗਈ ਇਨ੍ਹਾਂ ਨੌਜਵਾਨਾਂ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਉੱਪਰ ਕਾਫ਼ੀ ਸ਼ੇਅਰ ਕੀਤੀ। ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਨ੍ਹਾਂ ਦੀ ਵਾਪਸੀ ਕਰਵਾਉਣ ਦੀ ਅਪੀਲ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਦੁਬਈ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੂੰ ਕੀਤੀ ਸੀ।
ਕਾਦੀਆਂ ਦੇ ਪਿੰਡ ਠੀਕਰੀਵਾਲ ਗੋਰਾਇਆ ਦੇ ਇਸ ਨੌਜਵਾਨ ਗੁਰਦੀਪ ਸਿੰਘ ਨਾਲ ਵੀਡੀਓ ਵਿੱਚ ਨਜ਼ਰ ਆ ਰਿਹਾ ਦੂਜਾ ਸਾਥੀ ਨੌਜਵਾਨ ਕਪੂਰਥਲਾ ਦਾ ਰਹਿਣ ਵਾਲਾ ਹੈ। ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਸੀ ਕਿ ਗੁਰਦੀਪ ਸਿੰਘ ਦੇ ਸਰੀਰ ਉੱਤੇ ਕੱਪੜਾ ਨਹੀਂ ਹੈ ਅਤੇ ਨਾ ਹੀ ਰਹਿਣ ਨੂੰ ਕੋਈ ਛੱਤ। ਇਸ ਤੋਂ ਬਾਅਦ ਦੁਬਈ ਵਿੱਚ ਕੁਝ ਨੌਜਵਾਨਾਂ ਨੇ ਇਨ੍ਹਾਂ ਦੀ ਮਦਦ ਕੀਤੀ ਅਤੇ ਅਖੀਰ ਦੋਵੇਂ ਗੁਰਦੀਪ ਸਿੰਘ ਅਤੇ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਚਰਨਜੀਤ ਸਿੰਘ ਵਾਪਸ ਭਾਰਤ ਪਹੁੰਚ ਗਏ ਹਨ।

