31 ਅਗਸਤ ਤਕ ਵਨ ਟਾਈਮ ਸਕੀਮ ਅਧੀਨ ਪ੍ਰਾਪਟੀ ਮਾਲਕ ਆਪਣੇ ਘਰ ਦਾ, ਦੁਕਾਨ ਦਾ, ਇੰਡਸਟਰੀ ਦਾ ਪ੍ਰਾਪਰਟੀ ਟੈਕਸ ਬਿਨ੍ਹਾਂ ਵਿਆਜ/ਪਲੈਨਟੀ ਤੋਂ ਜਮ੍ਹਾਂ ਕਰਵਾ ਸਕਦੇ ਹਨ
31 ਅਗਸਤ ਤੋਂ ਬਆਦ ਜਮ੍ਹਾਂ ਕਰਵਾਏ ਜਾਣ ਵਾਲਾ ਹਰ ਪ੍ਰਕਾਰ ਦਾ ਪ੍ਰਾਪਰਟੀ ਟੈਕਸ ਵਿਆਜ/ਪਲੈਨਟੀ ਨਾਲ ਹੀ ਜਮ੍ਹਾਂ ਹੋਵੇਗਾ ਅਤੇ ਡਿਫਾਲਟਰਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਵੀ ਹੋਵੇਗੀ
ਬਟਾਲਾ,22 ਅਗਸਤ ( IPT BUREAU) ਅੱਜ ਪੰਜਾਬ ਸਰਕਾਰ ਵੱਲੋ ਜਾਰੀ ਹੁਕਮਾਂ ਅਨੂਸਾਰ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ -ਕਮ- ਕਮਿਸ਼ਨਰ ਨਗਰ ਨਿਗਮ ਬਟਾਲਾ ਵੱਲੋ ਡਿਫਾਲਟਰ ਚੱਲ ਰਹੇ ਪ੍ਰਾਪਟੀ ਮਾਲਕਾਂ ਨਾਲ ਪ੍ਰਾਪਟੀ ਟੈਕਸ ਜਮ੍ਹਾਂ ਕਰਵਾਉਣ ਸਬੰਧੀ ਮੀਟਿੰਗ ਕੀਤੀ ਗਈ ਅਤੇ ਡਿਫਾਲਟਰ ਚੱਲ ਰਹੇ ਪ੍ਰਾਪਟੀ ਮਾਲਕਾਂ ਨੂੰ ਸਰਕਾਰ ਵੱਲੋ ਚਲਾਈ ਗਈ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਪ੍ਰਾਪਟੀ ਟੈਕਸ ਜਮ੍ਹਾਂ ਕਰਵਾਉਣ ਲਈ ਚਲ ਰਹੀ ਸਕੀਮ ਦੇ ਸਬੰਧ ਵਿੱਚ ਜਾਣੂ ਕਰਵਾਇਆ ਗਿਆ ।
ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੂਸਾਰ 31 ਅਗਸਤ 2025 ਤੱਕ ਵਨ ਟਾਈਮ ਸਕੀਮ (OTS) ਸਕੀਮ ਅਧੀਨ ਪ੍ਰਾਪਰਟੀ ਮਾਲਕ ਆਪਣੇ ਘਰ ਦਾ, ਦੁਕਾਨ ਦਾ, ਇੰਡਸਟਰੀ ਦਾ ਪ੍ਰਾਪਰਟੀ ਟੈਕਸ ਬਿਨ੍ਹਾਂ ਵਿਆਜ/ਪਲੈਨਟੀ ਤੋ ਜਮ੍ਹਾਂ ਕਰਵਾ ਕੇ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਲਿਆ ਜਾਵੇ।
ਉਨ੍ਹਾਂ ਦੱਸਿਆ ਕਿ 31 ਅਗਸਤ 2025 ਤੋ ਬਆਦ ਵਿੱਚ ਜਮ੍ਹਾਂ ਕਰਵਾਏ ਜਾਣ ਵਾਲਾ ਹਰ ਪ੍ਰਕਾਰ ਦਾ ਪ੍ਰਾਪਟੀ ਟੈਕਸ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਵਿਆਜ/ਪਲੈਨਟੀ ਨਾਲ ਹੀ ਜਮ੍ਹਾਂ ਹੋਵੇਗਾ ਅਤੇ ਡਿਫਾਲਟਰਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।