“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਪੰਜਵੀ ਅੰਮ੍ਰਿਤਾ ਪ੍ਰੀਤਮ ਅੰਤਰਰਾਸ਼ਟਰੀ ਕਾਵਿ ਮਿਲਣੀ ਬਹੁਤ ਸਫਲ ਅਤੇ ਪ੍ਰਭਾਵਸ਼ਾਲੀ ਹੋ ਨਿਬੜੀ “
10 ਅਗਸਤ, 2025 ਦਿਨ ਐਤਵਾਰ ਨੂੰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਪੰਜਵੀ ਅੰਮ੍ਰਿਤਾ ਪ੍ਰੀਤਮ ਅੰਤਰਰਾਸ਼ਟਰੀ ਕਾਵਿ ਮਿਲਣੀ ਬਹੁਤ ਸਫਲ ਅਤੇ ਪ੍ਰਭਾਵਸ਼ਾਲੀ ਹੋ ਨਿਬੜੀ । ਜਿਸ ਵਿੱਚ ਸੰਸਾਰ ਭਰ ਵਿੱਚੋਂ ਨਾਮਵਰ ਸ਼ਖ਼ਸੀਅਤਾਂ ਨੇ ਆਪਣੀ ਸ਼ਾਮੂਲੀਅਤ ਕੀਤੀ । ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ ਨੇ ਹਾਜ਼ਰੀਨ ਮੈਂਬਰਜ਼ ਨੂੰ ਰਸਮੀ ਜੀ ਆਇਆਂ ਇਹ ਕਹਿ ਕੇ ਕਿਹਾ ਕਿ :-
“ਤੁਸੀਂ ਘਰ ਅਸਾਡੇ ਆਏ , ਅਸੀਂ ਫੁੱਲੇ ਨਹੀਂ ਸਮਾਏ
ਹੋਸਟ ਰਿੰਟੂ ਭਾਟੀਆ ਨੇ ਸੱਭ ਤੋਂ ਪਹਿਲਾਂ ਪਾਕਿਸਤਾਨ ਦੇ ਨਾਮਵਰ ਲੋਕ ਸੂਫ਼ੀ ਗਾਇਕ ਹੁਸਨੈਨ ਅਕਬਰ ਜੀ ਨੂੰ ਆਪਣਾ ਗੀਤ ਪੇਸ਼ ਕਰਨ ਲਈ ਕਿਹਾ , ਕਿਉਂਕਿ ਉਹ ਏਅਰਪੋਰਟ ਤੇ ਬੈਠੇ ਸੀ ਤੇ ਉਹਨਾਂ ਦੇ ਨਾਲ ਪ੍ਰਾਈਮ ਏਸ਼ੀਆ ਦੇ ਮਸ਼ਹੂਰ ਪੱਤਰਕਾਰ ਤੇ ਟੀ ਵੀ ਐਂਕਰ ਜਸਵਿੰਦਰ ਬਿੱਟਾ ਜੀ ਵੀ ਸਨ ਜਿਹਨਾਂ ਨੇ ਆਪਣੇ ਫ਼ੋਨ ਤੋਂ ਲਿੰਕ ਐਡ ਕਰਕੇ ਹੁਸਨੈਨ ਅਕਬਰ ਜੀ ਨੂੰ ਗੀਤ ਗਾਉਣ ਲਈ ਕਿਹਾ । ਹੁਸਨੈਨ ਅਕਬਰ ਜੀ ਨੇ ਮੁਹੰਮਦ ਬਖ਼ਸ਼ ਜੀ ਦੇ ਗੀਤ ( ਦੁਨੀਆਂ ਇਕ ਮੁਸਾਫਰਖਾਨਾ , ਇੱਥੇ ਕੋਈ ਆਵੇ ਕੋਈ ਜਾਵੇ ) ਆਪਣੀ ਦਮਦਾਰ ਅਵਾਜ਼ ਵਿਚ ਸੁਣਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ । ਸਰਪ੍ਰਸਤ ਸੁਰਜੀਤ ਜੀ ਨੇ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਆਪਣੀ ਲਿਖੀ ਨਜ਼ਮ ( ਅੱਲ੍ਹਾ ਇਹ ਕੌਣ ਆਇਆ ਹੈ ,ਕਿ ਮੇਰੀ ਜ਼ਾਤ ਤੇ ਅੱਜ ਇਸ਼ਕ ਦਾ ਇਲਜ਼ਾਮ ਆਇਆ ਹੈ ) ਸੁਣਾ ਕੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕੀਤਾ । ਰਿੰਟੂ ਜੀ ਨੇ ਅੰਮ੍ਰਿਤਾ ਪ੍ਰੀਤਮ ਜੀ ਨੂੰ ਯੁਗ ਦੀ ਸ਼ਾਇਰਾ ਆਖਿਆ। ਉਹਨਾਂ ਨੇ ਅੰਮ੍ਰਿਤਾ ਦੀ ਇਕ ਰਚਨਾ ( ਮੈਂ ਤੈਨੂੰ ਫਿਰ ਮਿਲਾਂਗੀ ) ਆਪਣੀ ਖੂਬਸੂਰਤ ਆਵਾਜ਼ ਵਿਚ ਸੁਣਾ ਕੇ ਵੈਬੀਨਾਰ ਦੀ ਸ਼ੁਰੂਆਤ ਕੀਤੀ । ਰਿੰਟੂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ :/ ਮੁੱਖ ਮਹਿਮਾਨ ਹੁਸਨੈਨ ਅਕਬਰ ਸੂਫ਼ੀ ਗਾਇਕ ਬਾਬਾ ਗਰੁੱਪ ਪਾਕਿ , ਡਾ . ਜਗਮੋਹਨ ਸ਼ਰਮਾ ਅਤੇ ਡਾ . ਜਗਮੋਹਨ ਸੰਘਾ ਸਨ ਤੇ
ਵਿਸ਼ੇਸ਼ ਮਹਿਮਾਨ ਵਿਚ ਡਾ . ਗੁਰਮੇਲ ਸੰਘਾ , ਡਾ . ਸੁਰਿੰਦਰਜੀਤ ਕੌਰ ਅਤੇ ਪ੍ਰੋ. ਬੀਰ ਇੰਦਰ ਸਰਾਂ ਅਤੇ
ਸਤਿਕਾਰਿਤ ਕਵੀਜਨ ਡਾ . ਮਨਮੋਹਨ ਕੌਰ , ਰਖਸ਼ੰਦਾ ਨਾਵੇਦ, ਸਿਮਰਜੀਤ ਕੌਰ ਗਰੇਵਾਲ ,ਸੁਨੀਲ ਚੰਦਿਆਣਵੀ ਅਤੇ ਅਭਯਜੀਤ ਝਾਂਜੀ ਸਨ । ਸੱਭ ਤੋਂ ਪਹਿਲਾਂ ਰਿੰਟੂ ਨੇ ਸੰਸਥਾ ਦੇ ਚੀਫ਼ ਪੈਟਰਨ ਡਾ . ਦਲਬੀਰ ਸਿੰਘ ਕਥੂਰੀਆ ਜੀ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ । ਕਥੂਰੀਆ ਜੀ ਨੇ ਅਰਸ਼ਦ ਮੰਜ਼ੂਰ ਜੀ ਦੀ ਇੱਕ ਗ਼ਜ਼ਲ “ ਕਰ ਇਕਰਾਰ ਮੁਹੱਬਤ ਕਰੀਏ “ ਸੁਣਾ ਕੇ ਸੱਭ ਨੂੰ ਪਿਆਰ ਮੁਹੱਬਤ ਦਾ ਸੰਦੇਸ਼ ਦਿੱਤਾ ਕਿ ਸਾਨੂੰ ਸੱਭ ਨੂੰ ਨਫ਼ਰਤਾਂ ਮਿਟਾ ਕੇ ਇਕ ਹੋ ਕੇ ਰਹਿਣਾ ਚਾਹੀਦਾ ਹੈ । ਚੀਫ਼ ਗੈਸਟ ਡਾ . ਜਗਮੋਹਨ ਸ਼ਰਮਾ ਜੀ ਨੇ ਆਪਣੇ ਬਾਰੇ ਦੱਸਦਿਆਂ ਅੰਮ੍ਰਿਤਾ ਪ੍ਰੀਤਮ ਜੀ ਨੂੰ ਸਮਰਪਿਤ ਇਕ ਨਜ਼ਮ ( ਅੰਮ੍ਰਿਤਾ ਇਕ ਰੂਹਾਨੀ ਅਵਾਜ਼ ) ਪੇਸ਼ ਕੀਤੀ ।ਡਾ . ਮਨਮੋਹਨ ਕੌਰ ਨੇ “ ਮੇਰੇ ਮਾਣ ਦੀ ਕਹਾਣੀ “ਕਵਿਤਾ ਸਾਂਝੀ ਕੀਤੀ । ਚੀਫ਼ ਐਡਵਾਈਜ਼ਰ ਡਾ . ਨਵਜੋਤ ਕੌਰ ਜੀ ਨੇ “ ਖੁਸ਼ਾਮਦੀਦ “ ਰਚਨਾ ਨੂੰ ਸਾਂਝੇ ਕੀਤਾ । ਪ੍ਰੋ . ਬੀਰ ਇੰਦਰ ਸਰਾਂ ਨੇ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਆਪਣੀ ਰਚਨਾ ਪੇਸ਼ ਕੀਤੀ ਜਿਸ ਵਿਚ ਅੰਮ੍ਰਿਤਾ ਪ੍ਰੀਤਮ ਜੀ ਦੀਆਂ ਕਿਤਾਬਾਂ ਦੇ ਨਾਮ ਦਰਜ ਸਨ ।ਵਿਸ਼ੇਸ਼ ਮਹਿਮਾਨ ਸੁਨੀਲ ਚੰਦਿਆਣਵੀ ਜੀ ਨੇ ਆਪਣੀ ਖ਼ੂਬਸੂਰਤ ਗ਼ਜ਼ਲ । ( ਕੀ ਪਤਾ ਫਿਰ ਤੋਂ ਇਹ ਜ਼ਿੰਦਗੀ ਮਿਲੇ ਤੇ ਮੈਂ ਸਮੁੰਦਰ ਹੋ ਕੇ ਵੀ ਉਸਨੂੰ ਉਡੀਕੀ ਜਾ ਰਿਹਾ ਹਾਂ ) ਸਾਂਝੀ ਕੀਤੀ । ਮੀਤ ਪ੍ਰਧਾਨ ਸਤਬੀਰ ਸਿੰਘ ਨੇ “ਚਾਦਰ “ ਕਵਿਤਾ ਪੇਸ਼ ਕੀਤੀ । ਡਾ . ਗੁਰਮੇਲ ਸੰਘਾ ਨੇ “ ਚੇਤਰ ਦਾ ਵਣਜਾਰਾ ਆਇਆ “ ਆਪਣੀ ਖ਼ੂਬਸੂਰਤ ਅਵਾਜ਼ ਵਿਚ ਤਰੰਨਮ ਵਿਚ ਗਾ ਕੇ ਆਪਣੀ ਰਚਨਾ ਪੇਸ਼ ਕੀਤੀ । ਸਿਮਰ ਗਰੇਵਾਲ ਨੇ “ ਤੇਰੀ ਵੰਝਲੀ ਦੀ ਹੂਕ ਤੇ ਚਰਖੇ ਦੀ ਘੂਕ “ ਰਚਨਾ ਨੂੰ ਤਰੰਨਮ ਵਿਚ ਗਾ ਕੇ ਸੁਣਾਇਆ । ਫਿਰ ਡਾ . ਜਗਮੋਹਨ ਸੰਘਾ ਨੇ ਪਹਿਲਾਂ ਅੰਮ੍ਰਿਤਾ ਨਾਲ ਆਪਣੀ ਮੁਲਾਕਾਤ ਦੀ ਗੱਲ ਕੀਤੀ ਤੇ ਫਿਰ ਆਪਣੀ ਇੱਕ ਬਹੁਤ ਖ਼ੂਬਸੂਰਤ ਗ਼ਜ਼ਲ “ ਲੋਕ ਮਿਲਦੇ ਨੇ ਅੱਜਕੱਲ ਹਵਾਵਾਂ ਦੇ ਵਾਂਗ “ ਨੂੰ ਪੇਸ਼ ਕੀਤਾ ।ਫਿਰ ਸੁਰਿੰਦਰਜੀਤ ਕੌਰ ਨੇ ਅੰਮ੍ਰਿਤਾ ਪ੍ਰੀਤਮ ਨਾਲ ਆਪਣੀਆਂ ਯਾਦਾਂ ਦੀ ਸਾਂਝ ਪਾਈ ਤੇ ਆਪਣੀ ਇਕ ਦਿਲ ਟੁੰਬਵੀਂ ਕਵਿਤਾ “ ਜਦੋਂ ਮੈਂ ਜੰਮੀ ਮੈਂ ਪਰਾਈ ਸੀ “ ਪੇਸ਼ ਕੀਤੀ ।
ਆਖੀਰ ਵਿਚ ਰਖਸ਼ੰਦਾ ਨਾਵੇਦ ਜੀ ਨੇ ਦੱਸਿਆ ਕਿ ਉਹਨਾਂ ਨੇ ਪੰਜਾਬੀ ਲਿਖਣੀ ਪੜ੍ਹਣੀ ਅੰਮ੍ਰਿਤਾ ਪ੍ਰੀਤਮ ਜੀ ਦੀਆਂ ਨਜ਼ਮਾਂ ਪੜ੍ਹ ਸੁਣ ਕੇ ਸਿੱਖੀ ਤੇ ਅੰਮ੍ਰਿਤਾ ਨੂੰ ਸਮਰਪਿਤ ਆਪਣੀ ਰਚਨਾ ਪੇਸ਼ ਕੀਤੀ । ਸੰਸਥਾ ਦੇ ਚੇਅਰਮੈਨ ਸ . ਪਿਆਰਾ ਸਿੰਘ ਕੁੱਦੋਵਾਲ ਜੀ ਜੋ ਕਿ ਪ੍ਰੋਗਰਾਮ ਨੂੰ ਆਪਣੇ ਵਿਲੱਖਣ ਅੰਦਾਜ਼ ਵਿੱਚ ਸੱਮ ਅੱਪ ਵੀ ਕਰਦੇ ਹਨ , ਬਹੁਤ ਸ਼ਿੱਦਤ ਨਾਲ ਨਿਠ ਕੇ ਸਾਰੇ ਪ੍ਰੋਗਰਾਮ ਨੂੰ ਸੁਣਦੇ ਹਨ ਤੇ ਫਿਰ ਸਾਰੇ ਸ਼ਾਇਰਾਂ ਦੀਆਂ ਰਚਨਾਵਾਂ ਤੇ ਬਹੁਤ ਭਾਵਪੂਰਤ ਆਪਣੀਆਂ ਟਿੱਪਣੀਆਂ ਨੂੰ ਸਾਂਝੇ ਕਰਦੇ ਹਨ । ਉਹਨਾਂ ਦੱਸਿਆ ਕਿ ਰਖਸ਼ੰਦਾ ਨਾਵੇਦ ਦੀ ਇਕ ਰਚਨਾ “ ਮੈਂ ਅੰਮ੍ਰਿਤਸਰੀ ਜਮਾਂਦਰੂ “ ਸੁਣਾ ਕੇ ਸੱਭ ਦਾ ਦਿਲ ਜਿੱਤ ਲਿਆ । ਉਹਨਾਂ ਸਾਡੇ ਨਾਲ ਜਲਿਆਂ ਵਾਲੇ ਬਾਗ ਦੀ ਆਪਣੀ ਸਾਂਝ ਵੀ ਪੁਆਈ । ਸ . ਪਿਆਰਾ ਸਿੰਘ ਕੁੱਦੋਵਾਲ ਜੀ ਨੇ ਅੰਮ੍ਰਿਤਾ ਪ੍ਰੀਤਮ ਤੇ ਉਹਨਾਂ ਦੀ ਜ਼ਿੰਦਗੀ ਬਾਰੇ ਕਾਫ਼ੀ ਗੱਲਾਂ ਸਾਂਝੀਆਂ ਕੀਤੀਆਂ । ਉਹਨਾਂ ਦੱਸਿਆ ਕਿ ਅੰਮ੍ਰਿਤਾ ਪ੍ਰੀਤਮ ਜੀ ਨੇ ਸ਼ੁਰੂਆਤ ਵਿਚ ਧਾਰਮਿਕ ਕਵਿਤਾਵਾਂ ਲਿਖੀਆਂ ਸਨ । ਅੰਮ੍ਰਿਤਾ ਪ੍ਰੀਤਮ ਜੀ ਦਾ ਵੀ ਬਹੁਤ ਵਿਰੋਧ ਹੋਇਆ ਲੋਕਾਂ ਵੱਲੋਂ ਪਰ ਜੱਦ ਤੱਕ ਤੁਹਾਡਾ ਵਿਰੋਧ ਨਹੀਂ ਹੁੰਦਾ ਉਹ ਵੱਡਾ ਲੇਖਕ ਨਹੀਂ ਬਣ ਸਕਦਾ । ਚੇਅਰਮੈਨ ਸ . ਪਿਆਰਾ ਸਿੰਘ ਕੁੱਦੋਵਾਲ ਜੀ ਨੇ ਆਖੀਰ ਵਿੱਚ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਮੋਹ ਭਿੱਜੇ ਸ਼ਬਦਾਂ ਨਾਲ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਦਾ ਵੈਬੀਨਾਰ ਬਹੁਤ ਸਫਲ ਰਿਹਾ । ਰਿੰਟੂ “ ਚਾਨਣ ਦੀ ਫੁਲਕਾਰੀ ਤੋਪਾਂ ਕੌਣ ਭਰੇ “ ਆਪਣੀ ਸੁਰੀਲੀ ਅਵਾਜ਼ ਵਿੱਚ ਸੁਣਾ ਕੇ ਸਰੋਤਿਆਂ ਨੂੰ ਮੰਤਰਮੁਗਧ ਕੱਲ ਦਿੱਤਾ ।ਡਾ . ਦਲਬੀਰ ਸਿੰਘ ਕਥੂਰੀਆ ਜੀ ਨੂੰ ਸੰਸਥਾ ਦੇ ਚੀਫ਼ ਪੈਟਰਨ ਅਤੇ ਡਾ . ਨਵਜੋਤ ਕੌਰ ਜੀ ਨੂੰ ਚੀਫ਼ ਐਡਵਾਈਜ਼ਰ ਬਨਣ ਤੇ ਸੱਭ ਮੈਂਬਰਜ਼ ਵੱਲੋਂ ਵਧਾਈ ਦਿੱਤੀ ਗਈ । ਡਾ . ਅਮਰ ਜੋਤੀ ਮਾਂਗਟ , ਰਾਜਬੀਰ ਕੌਰ ਗਰੇਵਾਲ , ਡਾ . ਨਵਰੂਪ ਕੌਰ , ਡਾ . ਪੁਸ਼ਵਿੰਦਰ ਕੌਰ , ਸ . ਹਰਦਿਆਲ ਸਿੰਘ ਝੀਤਾ , ਗੁਰਚਰਨ ਸਿੰਘ ਜੋਗੀ , ਹਰਜੀਤ ਬਮਰਾਹ , ਜੈਲੀ ਗੇਰਾ , ਕੁਲਪ੍ਰੀਤ ਰਾਣਾ , ਪਿਆਰਾ ਸਿੰਘ ਘਲੋਟੀ , ਡਾ . ਗੁਰਜੰਟ ਸਿੰਘ , ਡਾ . ਰਾਜਵਿੰਦਰ ਹੁੰਦਲ , ਗੁਰਮੀਤ ਸਿੰਘ ਹੁੰਦਲ , ਅੰਮ੍ਰਿਤਾ ਦਰਸ਼ਨ , ਜਗਦੀਪ ਮਾਂਗਟ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਇਸ ਵੈਬੀਨਾਰ ਵਿੱਚ ਸ਼ਿਰਕਤ ਕੀਤੀ ।
ਧੰਨਵਾਦ ਸਹਿਤ,
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ
ਅੰਤਰਰਰਾਸ਼ਟਰੀ ਸਾਹਿਤਕ ਸਾਂਝਾਂ ।