ਪੇਂਡੂ ਪੰਜਾਬੀ ਖੁਸ਼ਹਾਲ ਕਿਸਾਨ ਪ੍ਰੀਵਾਰ ਦੇ ਬੇਔਲਾਦ ਜੋੜੇ ਦੀ ਮਾਨਿਸਕ ਅਤੇ ਸਮਾਜਿਕ ਸਥਿਤੀ/ਪ੍ਰਸਥਿਤੀ ਬਿਆਨਦੇ ਸੰਜੀਵਨ ਦੇ ਨਾਟਕ ਸੁੰਨਾ-ਵਿਹੜਾ ਦੇ ਮੰਚਣ ਨੇ ਦਰਸ਼ਕਾਂ ਨੂੰ ਕੀਤਾ ਭਾਵੁਕ।

ਉੱਤਰੀ ਖੇਤਰ ਸਭਿਅਚਾਰ ਕੇਂਦਰ, ਪਟਿਆਲਾ ਦੇ ਕਾਲੀ ਦਾਸ ਆਡੀਟੋਰੀਅਮ ਵਿਚ ਸੰਜੀਵਨ ਦੇ ਨਾਟਕ ਸੁੰਨਾ-ਵਿਹੜਾ ਦਾ ਸਫ਼ਲ ਮੰਚਣ।
———————-
ਪੰਜਾਬੀ ਰੰਗਮੰਚ ਦੇ ਇਕ ਦੋ ਅਦਾਕਾਰਾਂ ਤੱਕ ਸਿਮਟਣ ਦੇ ਦੌਰ ਵਿਚ, ਸੰਜੀਵਨ ਸਾਢੇ ਤਿੰਨ ਦਹਾਕਿਆਂ ਤੋਂ ਵੀਹ-ਪੱਚੀ ਪਾਤਰਾਂ ਵਾਲੇ ਨਾਟਕ ਕਰਕੇ ਚੁਣੌਤੀ ਭਰਿਆਂ ਕੰਮ ਕਰ ਰਿਹਾ ਹੈ-ਆਮ ਰਾਏ
——————–
ਪੇਂਡੂ ਪੰਜਾਬੀ ਖੁਸ਼ਹਾਲ ਕਿਸਾਨ ਪ੍ਰੀਵਾਰ ਦੇ ਬੇਔਲਾਦ ਜੋੜੇ ਦੀ ਮਾਨਿਸਕ ਅਤੇ ਸਮਾਜਿਕ ਸਥਿਤੀ/ਪ੍ਰਸਥਿਤੀ ਬਿਆਨਦੇ ਸੰਜੀਵਨ ਦੇ ਨਾਟਕ ਸੁੰਨਾ-ਵਿਹੜਾ ਦੇ ਮੰਚਣ ਨੇ ਦਰਸ਼ਕਾਂ ਨੂੰ ਕੀਤਾ ਭਾਵੁਕ।
———————–

ਉੱਤਰੀ ਖੇਤਰ ਸਭਿਅਚਾਰ ਕੇਂਦਰ, ਪਟਿਆਲਾ ਦੇ ਨਿਰਦੇਸ਼ਕ ਐਮ. ਫੁਰਖਾਨ ਖਾਨ ਦੀ ਰਹਿਨੁਮਾਈ ਹੇਠ ਰੰਗਮੰਚ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹਰ ਮਹੀਨੇ ਦੇ ਦੂਸਰੇ ਸ਼ਨੀਚਰਵਾਰ ਨੂੰ ਕਰਵਾਏ ਜਾਣ ਵਾਲੇ ਨਾਟਕਾਂ ਦੇ ਮੰਚਣ ਦਾ ਅਗ਼ਾਜ਼ ਸੰਜੀਵਨ ਸਿੰਘ ਦੇ ਦੋ ਘੰਟੇ ਅਵਧੀ ਵਾਲੇ ਨਾਟਕ ‘ਸੁੰਨਾ-ਵਿਹੜਾ’ ਦਾ ਬੱੁਧੀਜੀਵੀਆਂ, ਆਲੋਚਕਾਂ, ਵਿਦਵਾਨਾਂ, ਅਦੀਬਾਂ, ਰੰਗਮੰਚ ਅਤੇ ਫਿਲਮਾਂ ਦੇ ਚਰਚਿੱਤ ਅਦਾਕਾਰਾਂ ਦੀ ਮੌਜੂਦਗੀ ਵਿਚ ਕਾਲੀਦਾਸ ਆਡੀਟੋਰੀਅਮ ਵਿਖੇ ਹੋਇਆ।ਇਸ ਮੌਕੇ ਰੰਗਮੰਚ ਅਤੇ ਫਿਲਮਾਂ ਦੀ ਚਰਿਚੱਤ ਅਦਾਕਾਰਾ ਅਤੇ ਪੰਜਾਬੀ ਯੂਨੀਵਿਸਰਟੀ ਪਟਿਆਲ ਦੇ ਸਾਬਕਾ ਮੁੱਖੀ ਡਾ, ਸੁਨੀਤਾ ਧੀਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤਮ ਕੀਤੀ।

Adv.

ਪੇਂਡੂ ਪੰਜਾਬੀ ਖੁਸ਼ਹਾਲ ਕਿਸਾਨ ਪ੍ਰੀਵਾਰ ਦੇ ਬੇਔਲਾਦ ਜੋੜੇ ਦੀ ਮਾਨਿਸਕ ਅਤੇ ਸਮਾਜਿਕ ਸਥਿਤੀ/ਪ੍ਰਸਥਿਤੀ ਬਿਆਨਦਾ ਨਾਟਕ ਸੁੰਨਾ-ਵਿਹੜਾ ਵਿਚ ਨਿੱਕੇ ਬੱਚੇ ਪੀਤੇ ਨੇ ਮੇਲਾ ਲੁੱਟ ਕੇ ਲੈ ਗਿਆ… ਬੜੈਲੋ ਦਾ ਕਿਰਦਾਰ ਕਰਨ ਵਾਲੀ ਸ਼ੁਧਾ ਮਹਿਤਾ ਨੇ ਨੈਗੇਟਿਵ ਕਿਰਦਾਰ ਨੂੰ ਕਮਾਲ ਦਾ ਨਿਭਾਇਆ…ਸੱਸ ਦੇ ਰੋਲ ਵਿਚ ਕਿਰਣ ਅਦਾਕਾਰੀ ਵਿਚ ਸੁਭਾਵਕਤਾ ਸੀ… ਸਾਧ ਦਾ ਚੇਲਾ ਤੇ ਖੁਸਰੇ ਦੀ ਭੂਮਿਕਾ ਨਿਭਾਉਣ ਵਾਲਾ ਅਦਕਾਰ ਮਨੀ ਵੀ ਜੱਚਿਆ।ਦਵਿੰਦਰ ਕੌਰ ਢਿੱਲੋ ਨੇ ਵੀ ਅਪਣੀ ਅਦਾਕਾਰੀ ਬ ਖੂਬੀ ਨਿਭਾਈ ਬਾਕੀ ਅਦਾਕਾਰਾਂ ਉਜਾਗਰ ਸਿੰਘ, ਸੁਖਚੈਨ, ਕਰਮਜੀਤ, ਜੈਲਾ, ਗਿੰਦਰ, ਜੋਤਸ਼ੀ, ਸਾਧ ਅਤੇ ਅਜ਼ਲ ਅਤੇ ਪ੍ਰਭਲੀਨ ਕੌਰ ’ਤੇ ਅਜੇ ਖਾਸਾ ਕੰਮ ਹੋਣ ਵਾਲਾ ਸੀ… ਇਪਟਾ ਦੇ ਪ੍ਰਧਾਨ ਦੇ ਕੁਝ ਏਜੰਡੇ ਵੀ ਨਾਟਕ ਵਿਚ ਨਜ਼ਰ ਆਏ…ਜਿਵੇਂ ਖੁਸਰਿਆਂ ਤੋਂ ਅਸ਼ਲੀਲ ਗੀਤਾਂ ਗਾਉਣ ਤੋਂ ਰੋਕਣਾ…ਇਕ ਚੰਗਾ ਸੰਕੇਤ ਸੀ…ਖੁਸਰੇ ਦੁਆਰਾ ਆਪਣੇ ਹਿੱਸੇ ਦੇ ਪੈਸੇ ਇਲਾਜ ਲਈ ਵਾਪਿਸ ਕਰਨ ਦੀ ਘਟਨਾ ਵੀ ਕਮਾਲ ਸੀ..ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਸੀ…ਕਈ ਕਮੀਆਂ ਹੋਣ ਦੇ ਬਾਵਜ਼ੂਦ ਰੰਗਮੰਚ ਦਾ ਕਰਨਾ ਅਤੇ ਹੋਣਾ ਇਸ ਸੰਵੇਦਨਹੀਨ ਸਮੇਂ ਵਿਚ ਵੱਡੀ ਪ੍ਰਾਪਤੀ ਹੈ… ਕਮੀਆਂ ਅਗਾਂਹ ਠੀਕ ਹੁੰਦੀਆਂ ਰਹਿਣਗੀਆਂ…ਸੰਵਾਦ ਚਲਦੇ ਰਹਿਣਗੇ…ਪਰ ਸੰਜੀਵਨ ਅਤੇ ਰੰਜੀਵਨ ਪਿਛਲੇ ਕਈ ਦਹਾਕਿਆਂ ਤੋਂ ਨਿਰੰਤਰ ਰੰਗਮੰਚ ਕਰ ਰਹੇ ਹਨ। ਜਦ ਪੰਜਾਬੀ ਰੰਗਮੰਚ ਇਕ ਦੋ ਅਦਾਕਾਰਾਂ ਤੱਕ ਸਿਮਟਦਾ ਜਾ ਰਿਹਾ ਹੈ, ਅਜਿਹੇ ਸਮਿਆਂ ਵਿਚ ਵੀਹ-ਪੱਚੀ ਬੰਦਿਆਂ ਦੀ ਟੀਮ ਨੂੰ ਜੋੜੀਂ ਰੱਖਣਾ ਬਹੁਤ ਵੱਡੀ ਚੁਣੌਤੀ ਹੈ…ਇਹਨਾਂ ਯਤਨਾਂ ਨੂੰ ਸਲਾਮ…
ਉਘੇ ਸ਼ਾਇਰ ਜਸਵਿੰਦਰ ਦੇ ਲਿਖੇ ਗੀਤਾਂ, ਨਾਟਕਰਮੀ ਕੁੱਕੂ ਦੀਵਾਨ ਦੇ ਸੰਗੀਤ ਪ੍ਰਬੰਧਨ, ਰੰਗਕਰਮੀ ਰਿਸ਼ਮਰਾਗ ਸਿੰਘ ਦੇ ਸੰਗੀਤ ਸੰਚਾਲਨ, ਨਾਟਕਰਮੀ ਰੰਜੀਵਨ ਸਿੰਘ ਰੌਸ਼ਨੀ ਦੇ ਪ੍ਰਭਾਵ ਅਤੇ ਵਿੱਕੀ ਮਾਰਤਿਆ ਦੀ ਰੂਪ-ਸੱਜਾ ਨੇ ਨਾਟਕ ਦੇ ਪ੍ਰਭਾਵ ਨੂੰ ਹੋਰ ਵੀ ਗਹਿਰਾ ਕੀਤਾ।ਸੰਗੀਤ ਦੀ ਰਿਕਾਰਡਿੰਗ ਨਰਿੰਦਰ ਨਸਰੀਨ ਦੀਆਂ ਧੀਆਂ ਗੁੰਜਣਦੀਪ ਅਤੇ ਗੁਰਮਨਦੀਪ ਦੇ ਸੋਨੀਆਜ਼ ਸਟੂਡੀਓ ਵਿਚ ਸੁਰੇਸ਼ ਨੇ ਕੀਤੀ।ਪਟਿਆਲਾ ਦੇ ਨਾਟਕਰਮੀ ਬੌਬੀ ਵਾਲੀਆ ਵੀ ਮੰਚ ਪਿੱਛਲੀਆਂ ਜ਼ੁੰਮਵਾਰੀਆਂ ਨਿਭਾਈਆਂ।ਨਾਟਕ ਦੇ ਮੰਚਣ ਨੂੰ ਸਫ਼ਲ ਬਣਾਉਣ ਵਿਚ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਕਮਲੇਸ਼ ਸ਼ਰਮਾਂ ਅਤੇ ਆਫਿਸ ਸੈਕਟਰੀ ਜਗਜੀਤ ਸਿੰਘ ਭਾਟੀਆਂ ਨੇ ਦਿਨ-ਰਾਤ ਇਕ ਕਰ ਦਿੱਤਾ।ਇਸ ਮੌੋਕੇ ਹੋਰਨਾ ਤੋਂ ਇਲਾਵਾ ਸਿੱਖ ਵਿਦਵਾਨ ਡਾ. ਸਵਰਾਜ, ਪੰਜਾਬੀ ਵਿਭਾਗ ਦੇ ਮੁੱਖੀ ਡਾ. ਰਾਜਵੰਤ ਕੌਰ ਪੰਜਾਬੀ, ਬੇਬਾਕ ਪੱਤਰਕਾਰ ਪ੍ਰੋਫੈਸਰ ਹਰਜਿੰਦਰ ਵਾਲੀਆ, ਨਾਟਕਰਮੀ ਪ੍ਰਾਣ ਸਭਰਵਾਲ, ਡਾ. ਕੁਲਦੀਪ ਦੀਪ, ਰਜੇਸ਼ ਸ਼ਰਮਾਂ, ਗੋਪਾਲ ਸ਼ਰਮਾਂ, ਵਿਨੋਦ ਕੌਸ਼ਲ, ਜੋਗਾ ਸਿੰਘ, ਇਪਟਾ, ਪਟਿਆਲਾ ਦੇ ਪ੍ਰਧਾਨ ਗੁਰਨੇਕ ਭੱਟੀ, ਐਡਵੋਕੇਟ ਚਰਨਜੀਤ ਕੌਰ, ਮੋਹਿਤ ਵੇਦ, ਰਿੱਤੂਰਾਗ ੳਤੇ ਪ੍ਰਿਯਾਰਾਗ ਕੌਰ ਨੇ ਵੀ ਸ਼ਮੂਲੀਅਤ ਕੀਤੀ।

Adv.


Successful Staging of Sanjeevan’s Play Sunna-Vihrha at North Zone Cultural Centre, Patiala’s Kalidas Auditorium
At a time when Punjabi theatre is shrinking to one or two actors, Sanjeevan has been taking on the challenging task of staging plays with 20–25 characters for over three and a half decades — common opinion.
The staging of Sanjeevan’s play Sunna-Vihrha, which depicts the mental and social condition/situation of a childless couple from a prosperous rural Punjabi farming family, moved the audience emotionally.
Under the guidance of M. Furkhan Khan, Director of the North Zone Cultural Centre, Patiala, the series of plays staged on the second Saturday of every month to promote and spread theatre began with Sanjeevan Singh’s two-hour-long play Sunna-Vihrha, performed at the Kalidas Auditorium in the presence of intellectuals, critics, scholars, writers, and noted actors from theatre and films. On this occasion, well-known actress of theatre and films, and former head of Punjabi University, Patiala, Dr. Sunita Dhir, attended as the chief guest.
In Sunna-Vihrha, which portrays the mental and social situation of a childless couple from a prosperous rural Punjabi farming family, little child Peete stole the show… Shudha Mehta, who played the negative role of Baraelo, performed it brilliantly… Kiran’s acting as the mother-in-law was natural… Actor Mani, who played both the sage’s disciple and the eunuch, was also impressive. The other actors — Ujagar Singh, Sukhchain, Karamjeet, Jaila, Gindar, Jotshi, Saadh, Azal, and Prabhleen Kaur — still have room for considerable improvement. Some elements of the IPTA president’s agenda also appeared in the play — such as stopping eunuchs from singing obscene songs, which was a good sign… and the scene where a eunuch returns his share of the money for someone’s medical treatment was remarkable, though it could have been made even more impactful.
Despite several shortcomings, staging and sustaining theatre in these insensitive times is a major achievement. The shortcomings will be addressed in future… dialogues will continue… But Sanjeevan and Ranjivan have been consistently doing theatre for many decades. When Punjabi theatre is shrinking to just one or two actors, keeping a team of 20–25 people together is a huge challenge — such efforts deserve salute.
The songs written by renowned poet Jaswinder, music direction by theatre worker Kukku Diwan, music conduction by theatre artist Rishmraag Singh, lighting effects by theatre artist Ranjivan Singh, and set design by Vicky Martiya deepened the impact of the play. The music recording was done by Suresh at Soniaz Studio with the voices of Narinder Nasreen’s daughters Gunjandeep and Gurmandeep. Patiala’s theatre worker Bobby Walia handled backstage responsibilities. To make the staging successful, Programme Officer Mrs. Kamlesh Sharma and Office Secretary Jagjit Singh Bhattia worked tirelessly day and night.
Among others present on the occasion were Sikh scholar Dr. Swaraj, Head of the Punjabi Department Dr. Rajwant Kaur Punjabi; outspoken journalist Prof. Harjinder Walia; theatre artist Pran Sabharwal; Dr. Kuldeep Deep; Rajesh Sharma; Gopal Sharma; Vinod Kaushal; Joga Singh; IPTA Patiala President Gurnek Bhatti; Advocate Charanjeet Kaur; Mohit Ved; and Ritturag and Priyarag Kaur.

Leave a Reply

Your email address will not be published. Required fields are marked *