ਮਾਨ ਸਰਕਾਰ ਵਲੋਂ ਨਿਸ਼ਾਨਾ ਮਿੱਥ ਕੇ ਨਸ਼ਿਆਂ ਦੇ ਖਾਤਮੇ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਸਾਰਥਿਕ ਨਤੀਜੇ ਮਿਲ ਰਹੇ ਹਨ-ਵਿਧਾਇਕ ਸ਼ੈਰੀ ਕਲਸੀ

ਮਾਨ ਸਰਕਾਰ ਵਲੋਂ ਨਿਸ਼ਾਨਾ ਮਿੱਥ ਕੇ ਨਸ਼ਿਆਂ ਦੇ ਖਾਤਮੇ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਸਾਰਥਿਕ ਨਤੀਜੇ ਮਿਲ ਰਹੇ ਹਨ-ਵਿਧਾਇਕ ਸ਼ੈਰੀ ਕਲਸੀ

ਬਟਾਲਾ, 31 ਜੁਲਾਈ (IPT BUREAU   ) ਪੰਜਾਬ ਦੇ ਕਾਰਜਕਾਰੀ ਪਰਧਾਨ ਅਤੇ ਨੋਜਵਾਨ ਵਿਧਾਇਤ ਅਮਨਸ਼ੇਰ ਸਿੰਘ ਸ਼ੈਰੀ ਕਲਸ ਨੇ ਸਥਾਨਕ ਬੀਕੋ ਵਾਸੀਆਂ ਨਾਲ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਮੁਕਤੀ ਯਾਤਰਾ ਦੌਰਾਨ ਸਮੂਹ ਹਾਜ਼ਰੀਨ, ਜਿਨ੍ਹਾਂ ਵਿੱਚ ਨੌਜਵਾਨ ਅਤੇ ਔਰਤਾਂ ਵੀ ਵੱਡੀ ਗਿਣਤੀ ਚ ਸ਼ਾਮਲ ਸਨ, ਨੂੰ ਨਸ਼ਿਆਂ ਦੇ ਖਾਤਮੇ ਲਈ ਛੇੜੀ ਗਈ ਜੰਗ ਦਾ ਪ੍ਰਮੁੱਖ ਹਿੱਸਾ ਬਣਨ ਲਈ ਸਮੂਹਿਕ ਸਹੁੰ ਚੁਕਵਾਈ।

Adv.

ਜਨ ਸਬਾ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਗੁਰੂਆਂ , ਪੀਰਾਂ, ਫਕੀਰਾਂ ਦੀ ਪਵਿੱਤਰ ਧਰਤੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਿੱਢਿਆ ‘ਯੁੱਧ ਨਸ਼ਿਆਂ ਵਿਰੁੱਧ’ ਫੈਸਲਾਕੁੰਨ ਦੌਰ ‘ਚ ਪੁੱਜ ਚੁੱਕਾ ਹੈ। ਕਰੀਬ 23 ਹਜ਼ਾਰ ਦੇ ਕਰੀਬ ਤਸਕਰਾਂ ਨੂੰ ਰੰਗੇ ਹੱਥੀ ਦਬੋਚ ਕੇ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥਾਂ ਸਣੇ ਕਰੋੜਾਂ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੇ ਜਾਣ ਨਾਲ ਨਸ਼ਾ ਤਸਕਰ ਪੰਜਾਬ ਤੋਂ ਬਾਹਰਲੇ ਸੂਬਿਆਂ ਨੂੰ  ਜਾਣ ਲਈ ਵੀ ਮਜਬੂਰ ਹੋ ਰਹੇ ਹਨ।

ਉਨਾਂ ਕਿਹਾ ਕਿ ਮਾਨ ਸਰਕਾਰ ਵਲੋਂ ਨਿਸ਼ਾਨਾ ਮਿੱਥ ਕੇ ਨਸ਼ਿਆਂ ਦੇ ਖਾਤਮੇ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਮਿਲ ਰਹੇ ਸਾਰਥਿਕ ਨਤੀਜਿਆਂ ਤੋਂ ਮਾਵਾਂ ਨੂੰ ਆਪਣੇ ਪੁੱਤ, ਭੈਣਾਂ ਨੂੰ ਭਰਾ ਅਤੇ ਪਤਨੀ ਨੂੰ ਆਪਣੇ ਪਤੀ ਦੇ ਨਸ਼ਿਆਂ ਤੋਂ ਬੱਚ ਜਾਣ ਦੀ ਪੱਕੀ ਉਮੀਦ ਬੱਝ ਗਈ ਹੈ।

ਉਨਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਪੰਜਾਬ ਪੁਲਿਸ ਵਲੋਂ ਪ੍ਰਾਪਤੀਆਂ ਦਾ ਵਿਸ਼ੇਸ਼ ਤੌਰ ’ਤੇ ਜਿਕਰ ਕੀਤਾ ਅਤੇ ਕਿਹਾ ਕਿ ਪਹਿਲੀ ਮਾਰਚ ਤੋਂ ਸ਼ੁਰੂ ਹੋਈ ਇਹ ਮੁਹਿੰਮ 151 ਦਿਨ ਪੂਰੇ ਕਰ ਚੁੱਕੀ ਹੈ। ਕਰੀਬ 23 ਹਜ਼ਾਰ ਤਸਕਰਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕਰਕੇ ਨਸ਼ੇ ਆਦਿ ਬਰਾਮਦ ਕੀਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਇਸ ਜੰਗ ਨੂੰ ਜਿੱਤਿਆ ਜਾਵੇਗੀ, ਜਿਸ ਲਈ ਉਹ ਲੋਕਾਂ ਨੂੰ ਮਿਲ ਕੇ ਸਾਥ ਦੇਣ ਦੀ ਅਪੀਲ ਕਰ ਰਹੇ ਹਨ।

ਇਸ ਮੌਕੇ ਅੰਮ੍ਰਿਤ ਕਲਸੀ, ਚੇਅਰਮੈਨ ਮਾਨਿਕ ਮਹਿਤਾ, ਸੀਨੀਅਰ ਆਗੂ ਮਾਸਟਰ ਤਿਲਕ ਰਾਜ, ਅਵਤਾਰ ਸਿੰਘ ਕਲਸੀ, ਮਨਜੀਤ ਸਿੰਘ ਬੁਮਰਾਹ ਵਾਇਸ ਕੁਆਰਡੀਨੇਟਰ ਨਸ਼ਾ ਮੁਕਤੀ ਯਾਤਰਾ, ਭੁਪਿੰਦਰ ਸਿੰਘ,ਅਮਰੀਕ ਸਿੰਘ ਮਠਾਰੂ ਅਤੇ ਵੀਨੂੰ ਕਾਹਲੋਂ ਆਦਿ ਮੌਜੂਦ ਸਨ

Leave a Reply

Your email address will not be published. Required fields are marked *