ਸਾਹਿਤ ਵਿਗਿਆਨ ਕੇਂਦਰ ( ਰਜਿ:) ਚੰਡੀਗੜ੍ਹ ਵਲੋਂ ਸੈਕਟਰ 45 ਦੇ ਇਕ ਪਾਰਕ ਵਿਚ ਲਗਭਗ 40 ਛਾਂਦਾਰ ਬੂਟੇ ਲਾਏ ਗਏ। ਭਾਵੇਂ ਸਵੇਰੇ ਹੀ ਤੇਜ ਬਾਰਿਸ਼ ਸ਼ੁਰੂ ਹੋ ਗਈ ਸੀ ਪਰ ਇਸ ਕੇਂਦਰ ਦੇ ਦ੍ਰਿੜ ਇਰਾਦੇ ਵਾਲੇ ਮੈਂਬਰ ਗਿਆਰਾਂ ਵਜੇ ਇਕੱਠੇ ਹੋ ਗਏ।
ਪਹਿਲਾਂ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਮਨੁੱਖੀ ਜੀਵਨ ਵਿਚ ਬੂਟਿਆਂ ਦੇ ਮਹੱਤਵ ਬਾਰੇ ਦੱਸਿਆ।ਇੰਨੀ ਤੇਜ ਬਾਰਿਸ਼ ਵਿਚ ਹਾਜ਼ਰ ਹੋਏ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ।
ਇਹਨਾਂ ਬੂਟਿਆਂ ਵਿਚ ਜਾਮਨ ਔਲਾ ਜੂਨੀਪਰ,ਨਿੰਮ,ਬਹੇੜਾ,ਸ਼ਿੰਗਾਰ ਅਤੇ ਸੁਹੰਜਣਾ ਦੇ ਬੂਟੇ ਸ਼ਾਮਲ ਸਨ।ਬੂਟੇ ਲਾਉਣ ਵਾਲਿਆਂ ਵਿਚ ਸਾਬਕਾ ਜਿਲ੍ਹਾ ਭਾਸ਼ਾ ਅਫਸਰ ਦਵਿੰਦਰ ਬੋਹਾ, ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ, ਜਨ: ਸਕੱਤਰ ਦਵਿੰਦਰ ਕੌਰ, ਭਰਪੂਰ ਸਿੰਘ, ਲਾਭ ਸਿੰਘ ਲਹਿਲੀ, ਪਿਆਰਾ ਸਿੰਘ ਰਾਹੀ,ਰਤਨ ਬਾਬਕਵਾਲਾ,ਪ੍ਰਲਾਦ ਸਿੰਘ,ਹਰਜੀਤ ਸਿੰਘ,ਰਮਨਦੀਪ ਕੌਰ, ਕੁਲਵਿੰਦਰ ਕੌਰ, ਆਸ਼ਾ ਰਾਣੀ ਸ਼ਾਮਲ ਸਨ।
ਇਸ ਮੌਕੇ ਸੈਕਟਰ 45 ਦੇ ਕੁਝ ਇਲਾਕਾ ਨਿਵਾਸੀਆਂ ਨੇ ਵੀ ਬੂਟੇ ਲਾਉਣ ਵਿਚ ਹੱਥ ਵਟਾਇਆ।ਕੰਮ ਦੀ ਸਮਾਪਤੀ ਤੋਂ ਬਾਅਦ ਬੋਹਾ ਜੀ ਨੇ ਕੇਂਦਰ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ।
ਉਹਨਾਂ ਨੇ ਕਿਹਾ ਕਿ ਜੇ ਹਰੇਕ ਸੰਸਥਾ ਵਣ ਮਹਾਂ-ਉਤਸਵ ਮਨਾਵੇ ਤਾਂ ਨਿਸਚਿਤ ਤੌਰ ਤੇ ਚੰਡੀਗੜ੍ਹ ਵਿਚ ਬੂਟਿਆਂ ਦੀ ਭਰਮਾਰ ਹੋ ਸਕਦੀ ਹੈ।ਫਿਰ ਸਭ ਮੈਂਬਰਜ ਨੂੰ ਰਿਫਰੈਸ਼ਮੈਂਟ ਵਰਤਾਈ ਗਈ।ਇਹ ਪ੍ਰੋਗਰਾਮ ਬਾਰਿਸ਼ ਵਿਚ ਭਿੱਜਣ ਕਰਕੇ ਯਾਦਗਾਰੀ ਹੋ ਨਿਬੜਿਆ ਅਤੇ ਇਹ ਸਹੀ ਅਰਥਾਂ ਵਿਚ ਵਣ ਮਹਾਂ-ਉਤਸਵ ਸੀ।
ਗੁਰਦਰਸ਼ਨ ਸਿੰਘ ਮਾਵੀ ਪ੍ਰਧਾਨ
ਫੋਨ 98148 51298
ਦਵਿੰਦਰ ਕੌਰ ਢਿੱਲੋ ਸਕੱਤਰ