ਚੰਡੀਗੜ੍ਹ 8 ਜੁਲਾਈ ( IPTBUREAU) ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਮਿਤੀ 9 ਜੁਲਾਈ ਦਿਨ ਬੁੱਧਵਾਰ ਸਵੇਰੇ ਠੀਕ 10.30 ਵਜੇ ਸੈਕਟਰ 45 (ਬੁੜੈਲ) ਵਿਖੇ ਪੁਲਿਸ ਚੌਕੀ ਨੇੜੇ ਪਾਰਕ ਵਿਖੇ ਵਣ ਮਹਾਂਉਤਸਵ ਮਨਾਇਆ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਰਸ਼ਨ ਸਿੰਘ ਮਾਵੀ ਨੇ ਆਖਿਆ ਕਿ ਦਿਨ ਪ੍ਰਤੀ ਦਿਨ ਵੱਧ ਰਹੇ ਤਾਪਮਾਨ ਅਤੇ ਦਰਖਤਾਂ ਦੀ ਕੀਤੀ ਜਾ ਰਹੀ।
ਅਣੇਵਾਹ ਕੱਟਾਈ ਕਾਰਣ ਦੁਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਅਤੇ ਉਸ ਦੀ ਸਾਂਭਸੰਭਾਲ ਲਈ ਵਣਮਹਾਂ ਉਤਸਵ ਮਨਾਇਆ ਜਾ ਰਿਹਾ ਹੈ ਉਨ੍ਹਾਂ ਸਮੂਹ ਕੇਂਦਰ ਦੇ ਮੈਂਬਰ ਅਤੇ ਅਹੁਦੇਦਾਰ ਸਾਹਿਬਾਨ ਨੂੰ ਇਸ ਉਤਸਵ ਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਹੈ।
ਗੁਰਦਰਸ਼ਨ ਸਿੰਘ ਮਾਵੀ ਪ੍ਰਧਾਨ
ਦਵਿੰਦਰ ਕੌਰ ਢਿੱਲੋ ਸਕੱਤਰ