ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਕਵੀ-ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ 

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਕਵੀ-ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ 

ਚੰਡੀਗੜ੍ਹ (IPT BUREAU)       ਸਾਹਿਤ ਵਿਗਿਆਨ ਕੇਂਦਰ (ਰਜਿ.) ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ 28 ਏ ਚੰਡੀਗੜ੍ਹ ਵਿਖੇ ਹੋਈ ਜਿਸ ਵਿਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ,ਚੰਡੀਗੜ੍ਹ ਦੇ ਜਨ. ਸਕੱਤਰ ਅਤੇ ਸਿੱਖ ਇਤਹਾਸ ਦੇ ਪ੍ਰਸਿੱਧ ਵਿਦਵਾਨ ਡਾ, ਖੁਸ਼ਹਾਲ ਸਿੰਘ, ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।

ਇਹਨਾਂ ਤੋਂ ਇਲਾਵਾ, ਡਾ. ਅਵਤਾਰ ਸਿੰਘ ਪਤੰਗ, ਗੁਰਦਰਸ਼ਨ ਸਿੰਘ ਮਾਵੀ,ਪਰਮਜੀਤ ਕੌਰ ਪਰਮ ਅਤੇ

ਦਵਿੰਦਰ ਕੌਰ ਢਿਲੋਂ ਵੀ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਨ। ਕੇੰਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਜੀ ਨੇ ਸਭ ਨੂੰ ” ਜੀ ਆਇਆਂ ” ਆਖਿਆ।।

ਡਾ. ਪਤੰਗ ਜੀ ਨੇ ਡਾ. ਖੁਸ਼ਹਾਲ ਸਿੰਘ ਜੀ ਦੀ ਜਾਣ-ਪਛਾਣ ਕਰਵਾਈ। ਪ੍ਰੋਗਰਾਮ ਦੀ ਸ਼ੁਰੂਆਤ ਬਲਵਿੰਦਰ ਸਿੰਘ ਢਿਲੋਂ ਵਲੋਂ ਧਾਰਮਿਕ ਗੀਤ ਗਾਉਣ ਨਾਲ ਹੋਈ।

ਬਲਦੇਵ ਸਿੰਘ ਬਿੰਦਰਾ,ਰੇਖਾ ਮਿੱਤਲ,ਚਰਨਜੀਤ ਕੌਰ ਬਾਠ, ਪਾਲ ਅਜਨਬੀ, ਡਾ. ਸਾਹਿਬ ਸਿੰਘ ਅਰਸ਼,ਭਰਪੂਰ ਸਿੰਘ, ਸੰਦੀਪ ਸਿੰਘ, ਨਰਿੰਦਰ ਕੌਰ ਲੌਂਗੀਆ, ਬਹਾਦਰ ਸਿੰਘ ਗੋਸਲ, ਰਾਜਵਿੰਦਰ ਸਿੰਘ ਗੱਡੂ, ਪ੍ਰੋ. ਕੇਵਲਜੀਤ ਸਿੰਘ ਕੰਵਲ,ਆਸ਼ੂ ਮਹੇਸ਼,ਪਰਮਜੀਤ ਕੌਰ ਪਰਮ, ਗੁਰਦਰਸ਼ਨ ਸਿੰਘ ਮਾਵੀ ਨੇ ਸਮਾਜਿਕ ਸਰੋਕਾਰ ਵਾਲੀਆਂ ਕਵਿਤਾਵਾਂ ਸੁਣਾਈਆਂ।

Adv.

ਨਿੰਮੀ ਵਸ਼ਿਸ਼ਟ,ਰਤਨ ਬਾਬਕਵਾਲਾ,ਤਰਸੇਮ ਰਾਜ, ਲਾਭ ਸਿੰਘ ਲਹਿਲੀ,ਪ੍ਰਲਾਦ ਸਿੰਘ,ਗੁਰਦਾਸ ਸਿੰਘ ਦਾਸ ਨੇ ਧਾਰਮਿਕ ਗੀਤ ਪੂਰੇ ਵਜਦ ਵਿਚ ਗਾਏ।ਆਸ਼ਾ ਸ਼ਰਮਾ ਨੇ ਹਿੰਦੀ ਵਿਚ ਕਵਿਤਾ ਸੁਣਾਈ।ਧਿਆਨ ਸਿੰਘ ਕਾਹਲੋਂ,ਸਰਬਜੀਤ ਸਿੰਘ ਪੱਡਾ ਨੇ ਵਿਚ ਵਧੀਆ ਗੀਤ ਗਾਏ।

ਸਾਹਿਤ ਵਿਗਿਆਨ ਕੇਂਦਰ ਦੇ ਚੰਗੀ ਕਾਰਗੁਜ਼ਾਰੀ ਵਾਲੇ ਮੈਂਬਰ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾ. ਖੁਸ਼ਹਾਲ ਸਿੰਘ ਜੀ ਨੇ ਦੱਸਿਆ ਕਿ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਬਹੁਤ ਪੁਰਾਣੀ ਸੰਸਥਾ ਹੈ ਜਿਸ ਨੇ ਵਿਦਿਆ ਦੇ ਖੇਤਰ ਵਿਚ ਵੱਡਾ ਯੋਗਦਾਨ ਪਾਇਆ ਹੈ।

Adv.

ਹੁਣ ਵੀ ਇਸ ਦੀਆਂ ਵੱਖ ਵੱਖ ਸ਼ਹਿਰਾਂ ਵਿਚ ਸ਼ਾਖਾਵਾਂ ਵਿਦਿਆ ਦੇ ਰਹੀਆਂ ਹਨ।ਇਹਨਾਂ ਨੇ ਲੇਖਕਾਂ ਨੂੰ ਪੰਜਾਬ ਦੇ ਸਮਾਜਿਕ, ਰਾਜਨੀਤਕ ਅਤੇ ਸਭਿਆਚਾਰਕ ਬਾਰੇ ਲਿਖਣ ਦੀ ਤਾਕੀਦ ਕੀਤੀ।

ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।ਡਾ. ਅਵਤਾਰ ਸਿੰਘ ਪਤੰਗ ਜੀ ਨੇ ਪ੍ਰੋਗਰਾਮ ਨੂੰ ਨਿਵੇਕਲਾ ਦੱਸਦੇ ਹੋਏ ਸਭ ਦਾ ਧੰਨਵਾਦ ਕੀਤਾ।

ਧੰਨਵਾਦ ਸਹਿਤ

ਦਵਿੰਦਰ ਕੌਰ ਢਿੱਲੋ ( ਸਕੱਤਰ)

ਗੁਰਦਰਸ਼ਨ ਸਿੰਘ ਮਾਵੀ  ਪ੍ਰਧਾਨ

Leave a Reply

Your email address will not be published. Required fields are marked *