ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਕੀਤਾ ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਡਾ: ਭੀਮਇੰਦਰ ਸਿੰਘ ਦਾ ਸਨਮਾਨ

ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਕੀਤਾ ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਡਾ: ਭੀਮਇੰਦਰ ਸਿੰਘ ਦਾ ਸਨਮਾਨ


ਫਰੀਦਕੋਟ , 14 ਆਪ੍ਰੈਲ (IPT BUREAU)-ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਚੇਅਰਮੈਨ ਡਾ: ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਹੇਠ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਵਾਸਤੇ ਤੱਤਪਰ ਰਹਿਣ ਵਾਲੀਆਂ ਸ਼ਖਸੀਅਤਾਂ ਦਾ ਸਮੇ ਸਮੇ ‘ਤੇ ਸਨਮਾਨ ਕੀਤਾ ਜਾਂਦਾ ਹੈ, ਤਾ ਜੋ ਉਹ ਹੋਰ ਵੀ ਹੌਸਲੇ ਨਾਲ ਮਾਂ ਬੋਲੀ ਦੇ ਸੇਵਾ ਕਰਦੇ ਰਹਿਣ। ਇਸੇ ਕੜੀ ਦੇ ਤਹਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਵਰਲਡ ਪੰਜਾਬੀ ਸੈਂਟਰ’ ਦੇ ਡਾਇਰੈਕਟਰ ਡਾ: ਭੀਮਇੰਦਰ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

Adv.

ਵਿਸ਼ਵ ਪੰਜਾਬੀ ਸਭਾ ਕੈਨੇਡਾ ਪੰਜਾਬ ਮਾਲਵੇ ਦੇ ਪ੍ਰਧਾਨ ਰਾਜਵੀਰ ਸਿੰਘ ਭਲੂਰੀਏ ਦੀ ਅਗਵਾਈ ਵਿੱਚ ਸਭਾ ਦੀ ਟੀਮ ‘ਵਰਲਡ ਪੰਜਾਬੀ ਸੈਂਟਰ’ ਪਹੁੰਚੀ ਜਿੱਥੇ ਡਾ: ਭੀਮ ਇੰਦਰ ਸਿੰਘ ਨੂੰ ਦੋਸ਼ਾਲਾ, 35 ਅੱਖਰੀ ਸਨਮਾਨ ਟਰਾਫੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇ ਡਾ: ਸਾਹਿਬ ਨਾਲ ਪੰਜਾਬੀ ਮਾਂ ਬੋਲੀ ਦੀ ਚੜਦੀ ਕਲਾ ਵਾਸਤੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਸਥਾਰ ਨਾਲ ਗੱਲਬਾਤ ਹੋਈ॥ਇਸ ਤੋਂ ਇਲਾਵਾ ਡਾ: ਸਾਹਿਬ ਦੇ ਸਾਹਿਤਕ ਸਫਰ ਅਤੇ ਉਨਾ੍ਹ ਦੀ ਜਿੰਦਗੀ ਬਾਰੇ ਪੰਛੀ ਝਾਤ ਵੀ ਮਾਰੀ ਗਈ। ਇਸ ਮੌਕੇ ਤੇ ਡਾ: ਭੀਮਇੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ‘ਵਰਲਡ ਪੰਜਾਬੀ ਸੈਂਟਰ’ ਵਿੱਚ ਲਗਾਤਾਰ ਸਾਹਿਤਕ , ਸਨਮਾਨ ਸਮਾਰੋਹ, ਕਿਤਾਬਾਂ ‘ਤੇ ਗੋਸਟੀ, ਵੱਖ ਵੱਖ ਵਿਿਸ਼ਆਂ ਤੇ ਪੇਪਰ ਪੜੇ ਜਾਂਦੇ ਹਨ ਅਤੇ ਵੱਖ ਵੱਖ ਵਿਿਸ਼ਆਂ ਤੇ ਭਖਵੀ ਬਹਿਸ ਆਦਿ ਸਮਾਗਮ ਹੁੰਦੇ ਰਹਿੰਦੇ ਹਨ।ਉਨਾ੍ਹ ਵੱਲੋਂ ਹਰ ਸੰਭਵ ਕੋਸ਼ਿਸ ਹੈ ਕਿ ਉਹ ਵੱਧ ਤੋਂ ਵੱਧ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਵਿੱਚ ਬਣਦਾ ਹਿੱਸਾ ਪਾ ਸਕਣ। ਇਸ ਮੌਕੇ ਤੇ ਉਨਾ੍ਹ ਨੇ ਵਿਸ਼ਵ ਪੰਜਾਬੀ ਸਭਾ ਦੀ ਸਮੁੱਚੀ ਟੀਮ ਖਾਸ ਕਰਕੇ ਚੇਅਰਮੈਨ ਡਾ: ਦਲਬੀਰ ਸਿੰਘ ਕਥੂਅਰੀਆ, ਚੇਅਰਪਰਸਨ ਰਮਿੰਦਰ ਕੌਰ ਵਾਲੀਆ, ਰਾਜਵੀਰ ਸਿੰਘ ਭਲੂਰੀਏ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਮੇਜਰ ਸੂਬੇਦਾਰ ਸੁਰਜੀਤ ਸਿੰਘ ਗਿੱਲ, ਪ੍ਰੋਫੈਸਰ ਜਗਤਾਰ ਸਿੰਘ, ਅਧਿਆਪਕਾ ਕੰਵਲਪ੍ਰੀਤ ਕੌਰ ਸੰਧੂ, ਅਧਿਆਪਕਾ ਸਤਵਿੰਦਰ ਕੌਰ ਅਤੇ ਕਵਿਤਰੀ ਸਨਮਵੀਰ ਕੌਰ ਸੰਧੂ ਵੀ ਹਾਜਰ ਸਨ।
ਕੈਪਸ਼ਨ(14ਮੋਗਾਰਾਜਵੀਰ2)-ਵਿਸ਼ਵ ਪੰਜਾਬੀ ਸਭਾ ਦੇ ਨੁਮਾਇੰਦੇ ਪ੍ਰਧਾਨ ਰਾਜਵੀਰ ਸਿੰਘ ਭਲੂਰੀਏ ਦੀ ਅਗਵਾਈ ਵਿੱਚ ਡਾ: ਭੀਮਇੰਦਰ ਸਿੰਘ ਦਾ ਸਨਮਾਨ ਕਰਦੇ ਹੋਏ।

Leave a Reply

Your email address will not be published. Required fields are marked *