ਚੰਡੀਗੜ੍ਹ :-ਸਾਹਿਤ ਵਿਗਿਆਨ ਕੇਂਦਰ ਚੰਡੀਗੜ ਵੱਲੋਂ ਟੀ. ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਦੇ ਸਹਿਯੋਗ ਨਾਲ ਦਰਸ਼ਨ ਤਿਉਣਾ ਦਾ ਪੰਜਾਬੀ ਗੀਤ ਸੰਗ੍ਰਹਿ ‘ਲੱਪ ਕੁ ਹਾਸੇ,ਗਿੱਠ ਕੁ ਰੋਸੇ’ ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਦੀਪਕ ਸ਼ਰਮਾ ਚਨਾਰਥਲ (ਅੰਤਰਰਾਸ਼ਟਰੀ ਪੱਤਰਕਾਰ,ਲੇਖਕ ਅਤੇ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ)ਨੇ ਕੀਤੀ। ਜਗਦੀਸ਼ ਸਿੰਘ ਖੁਸ਼ਦਿਲ (ਸਾਬਕਾ ਜ਼ਿਲਾ ਅਤੇ ਸ਼ੈਸ਼ਨਜ਼ ਜੱਜ) ਮੁੱਖ ਮਹਿਮਾਨ ਅਤੇ ਨਥਵਿੰਦਰ ਸਿੰਘ ਪੰਡੋਰੀ(ਸੇਵਾ ਮੁਕਤ ਇੰਜਨੀਅਰ) ਵਿਸ਼ੇਸ਼ ਮਹਿਮਾਨ ਵਜੋਂ ਸ਼ੁਸ਼ੋਭਿਤ ਹੋਏ।
ਕੇਂਦਰ ਦੇ ਸੁਹਿਰਦ ਮੈਂਬਰਾਂ ਵਲੋਂ ਇਹਨਾਂ ਸਤਿਕਾਰਤ ਸ਼ਖਸ਼ੀਅਤਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ।ਸੰਸਥਾ ਦੇ ਕਾਰਜਕਾਰਨੀ ਪ੍ਰਧਾਨ ਸ਼੍ਰੀਮਤੀ ਪਰਮਜੀਤ ਕੌਰ ਪਰਮ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਅੱਜ ਦੇ ਸਮਾਗਮ ਦੀ ਰੂਪ-ਰੇਖਾ ਬਾਰੇ ਚਾਨਣਾ ਪਾਇਆ ।ਦਰਸ਼ਨ ਤਿਉਣਾ ਦੇ ਪੰਜਾਬੀ ਗੀਤ ਸੰਗ੍ਰਹਿ ‘ ਲੱਪ ਕਿ ਹਾਸੇ,ਗਿੱਠ ਕੁ ਰੋਸੇ’ ਦਾ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤਾ ਗਿਆ ਇਸ ਸਮੇਂ ਉਹਨਾਂ ਪਰਿਵਾਰਕ ਮੈਂਬਰ ਵੀ ਸ਼ਾਮਿਲ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾ. ਅਵਤਾਰ ਸਿੰਘ ਪਤੰਗ ਨੇ ਗੀਤਾਂ ਬਾਰੇ ਬਹੁਤ ਹੀ ਵਿਸਥਾਰ ਨਾਲ ਦੱਸਿਆ ਤੇ ਲੇਖਕ ਦੇ ਗੀਤਾਂ ਦੀ ਬਹੁਤ ਸਰਾਹਨਾ ਕੀਤੀ। ਜਗਦੀਪ ਸਿੱਧੂ ਨੇ ਕਿਹਾ ਇਹ ਗੀਤ ਰਹਿਤਲ ਨਾਲ ਜੁੜੇ ਹੋਣ ਕਰਕੇ ਬਹੁਤ ਹੀ ਸ਼ਲਾਘਾਯੋਗ ਹਨ ।
ਵਿਸ਼ੇਸ਼ ਮਹਿਮਾਨ ਨਥਵਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਪੁਸਤਕ ਵਿਚਲੇ ਗੀਤ ਬਚਿੱਆਂ,ਜਵਾਨਾਂ ਅਤੇ ਬਜ਼ੁਰਗਾਂ ਸਭ ਵਾਸਤੇ ਪ੍ਰੇਰਨਾ ਸਰੋਤ ਹਨ । ਮੁੱਖ ਮਹਿਮਾਨ ਜਗਦੀਸ਼ ਸਿੰਘ ਖੁਸ਼ਦਿਲ ਨੇ ਗਜ਼ਲ ਤੇ ਗੀਤਾਂ ਦੀਆਂ ਵੱਖ-ਵੱਖ ਵਿਧਾਂਵਾਂ ਬਾਰੇ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਲੇਖਕ ਬਣਨਾ ,ਆਪਣੀਆਂ ਲਿਖਤਾਂ ਕਾਗਜ਼ ਉੱਤੇ ਲਿਆਉਣਾ ਅਤੇ ਪਾਠਕਾਂ ਤੱਕ ਪਹੁੰਚਾਉਣਾ ਬਹੁਤ ਔਖਾ ਹੈ।
ਪ੍ਰਧਾਨਗੀ ਕਰ ਰਹੇ ਦੀਪਕ ਸ਼ਰਮਾ ਚਨਾਰਥਲ ਨੇ ਅੱਜ ਦੇ ਸਮਾਗਮ ਨੂੰ ਨਾਲੇ ਗੱਲਾਂ ਤੇ ਨਾਲੇ ਗੀਤ ਵਰਗਾ ਸਮਾਗਮ ਦੱਸਿਆ।ਉਹਨਾਂ ਨੇ ਕਿਹਾ ਕਿ ਆਪਣਾ ਪੈਂਡਾ ਆਪ ਤੈਅ ਕਰੋ ਇਸ ਨਾਲ ਮੰਚ ਵੀ ਮਿਲਦਾ ਤੇ ਕਾਮਯਾਬੀ ਵੀ ਮਿਲਦੀ ਹੈ। ਬਲਵਿੰਦਰ ਢਿੱਲੋਂ, ਪ੍ਰਤਾਪ ਪਾਰਸ,ਭਰਪੂਰ ਸਿੰਘ, ਰਤਨ ਬਾਬਕ ਵਾਲਾ,ਹਰਿੰਦਰ ਹਰ,ਗੁਰਜੋਧ ਕੌਰ ਤੇ ਦਵਿੰਦਰ ਕੌਰ ਢਿੱਲੋਂ ਨੇ ਦਰਸ਼ਨ ਤਿਉਣਾ ਦੀ ਪੁਸਤਕ ਵਿੱਚੋਂ ਬਹੁਤ ਹੀ ਖੂਬਸੂਰਤ ਗੀਤ ਗਾ ਕੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ।
ਦਰਸ਼ਨ ਸਿੰਘ ਸਿੱਧੂ ਨੇ ਕਿਤਾਬ ਵਿੱਚੋਂ ਬਹੁਤ ਸਾਰੇ ਗੀਤਾਂ ਦਾ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ। ਲੇਖਕ ਦੇ ਪਰਿਵਾਰਕ ਮੈਂਬਰਾਂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਡਾ. ਅਵਤਾਰ ਸਿੰਘ ਪਤੰਗ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ । ਭੁਪਿੰਦਰ ਸਿੰਘ ਭਾਗੋ ਮਾਜਰਾ ਨੇ ਸਾਰੇ ਸਮਾਗਮ ਦੀ ਬਹੁਤ ਵਧੀਆ ਕਵਰੇਜ ਕੀਤੀ।ਦਰਸ਼ਨ ਤਿਉਣਾ ਵਲੋਂ ਪੁਸਤਕ ਵਿੱਚੋਂ ਗੀਤ ਗਾਉਣ ਵਾਲੇ ਗਾਇਕਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਤੋਂ ਇਲਾਵਾ ਰਾਜਵਿੰਦਰ ਸਿੰਘ ਗੱਡੂ, ਭੁਪਿੰਦਰ ਮਲਿਕ,ਪੰਮੀ ਸਿੱਧੂ ਸੰਧੂ,ਮਲਕੀਅਤ ਬਸਰਾ,ਹਰਭਜਨ ਕੌਰ ਢਿੱਲੋਂ,ਜਗਦੀਪ ਸਿੱਧੂ,ਪ੍ਰਲਾਦ ਸਿੰਘ,ਨਿਰਮਲ ਸਿੰਘ,ਹਰਜੀਤ ਸਿੰਘ, ਸੁਰਜੀਤ ਸੁਮਨ,ਰਜਿੰਦਰ ਧੀਮਾਨ,ਪਾਲ ਅਜਨਬੀ,ਬਹਾਦਰ ਸਿੰਘ ਗੋਸਲ,ਬਲਜੀਤ ਕੌਰ ਬੁੱਟਰ ਢਿੱਲੋ,ਸੁਰਿੰਦਰ ਗਿੱਲ,ਨਰਿੰਦਰ ਲੌਂਗੀਆ,ਰਜਿੰਦਰ ਰੇਨੂੰ,ਲਾਭ ਸਿੰਘ ਲਹਿਲੀ,,ਸਰਬਜੀਤ ਸਿੰਘ,ਗੁਰਮੇਲ ਸਿੰਘ ਮੌਜੋਵਾਲ,ਸਵੈਰਾਜ ਸੰਧੂ,ਇੰਦਰਜੀਤ ਸਿੰਘ ਜਾਵਾ,ਸੁਨੀਤਾ ਰਾਣੀ,ਕ੍ਰਿਸ਼ਨਾ ਅੱਤਰੀ,ਸਿਮਰਜੀਤ ਗਰੇਵਾਲ,ਜਸ਼ਨਦੀਪ ਸ਼ਰਮਾ,ਅਰਸ਼ਦੀਪ ਸ਼ਰਮਾ,ਹਰਬੰਸ ਸੋਢੀ,ਨੀਲਮ ਨਾਰੰਗ,ਪਿਆਰਾ ਸਿੰਘ ਰਾਹੀ, ਸੁਖਪ੍ਰੀਤ ਸਿੰਘ,ਲਾਲੀ,ਬਾਬੂ ਰਾਮ ਦੀਵਾਨਾ,ਅਮਰਜੀਤ ਬਠਲਾਣਾ,ਦਿਲਬਾਗ ਸਿੰਘ,ਤਰਸੇਮ ਰਾਜ,ਤਿਲਕ ਸੇਠੀ,ਡਾ. ਮਨਜੀਤ ਸਿੰਘ ਬੱਲ ਅਤੇ ਕੰਚਨ ਭੱਲਾ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ।
ਧੰਨਵਾਦ ਸਹਿਤ
ਦਵਿੰਦਰ ਕੌਰ ਢਿੱਲੋ