ਇਕੱਲੇ ਬਿਆਨ ਦਿੱਤਿਆਂ ਹੀ ਨਹੀਂ ਸਰਨਾ ਪ੍ਰਸ਼ਾਸਨ ਨੂੰ ਚਾਈਨਾ ਡੋਰ ਖਿਲਾਫ ਕਰਨੀ ਪੈਣੀ ਹੈ ਸਖਤ ਕਾਰਵਾਈ – ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ
ਬਟਾਲਾ (IPT BUREAU) ਬਟਾਲਾ ਵਿੱਚ ਇੱਕ ਹੰਗਾਮੀ ਮੀਟਿੰਗ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਕੌਮੀ ਪ੍ਰਧਾਨ ਸੁਖਨਾਮ ਸਿੰਘ ਨੇ ਸ਼ਿਰਕਤ ਕੀਤੀ। ਜਿਸ ਵਿੱਚ ਵਿਚਾਰ ਕਰਦਿਆਂ ਗੱਲਬਾਤ ਕੀਤੀ ਗਈ ਕਿ ਹਰ ਸਾਲ ਪ੍ਰਸ਼ਾਸਨ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਵੇਖਣ ਵਿੱਚ ਆਇਆ ਹੈ ਕਿ ਪ੍ਰਸ਼ਾਸਨ ਦੇ ਬੰਦੇ ਹੀ ਸਿਫਾਰਸ਼ਾਂ ਪਵਾ ਕੇ ਚਾਈਨਾ ਡੋਰ ਦੇ ਗੱਟੂ ਮੰਗਦੇ ਹੁੰਦੇ ਹਨ ਜਾਂ ਕਈਆਂ ਲੋਕਾਂ ਨੂੰ ਲੈ ਕੇ ਦਿੰਦੇ ਹਨ ਫਿਰ ਚਾਈਨਾ ਡੋਰ ਤੇ ਰੋਕ ਕਿੱਦਾਂ ਲਾਈ ਜਾ ਸਕਦੀ ਹੈ ਕਈ ਦੁਕਾਨਾਂ ਦਾ ਤੇ ਸ਼ਰੇਆਮ ਪਤਾ ਹੈ ਕਿ ਇੱਥੇ ਧੜਾ ਧੜ ਚਾਈਨਾ ਡੋਰ ਦੇ ਵਿਕਦੇ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੋ ਸਕਦਾ ਹੈ ਕਿ ਉਹਨਾਂ ਤੇ ਕੋਈ ਸਿਆਸੀ ਦਬਾਅ ਹੋਵੇ ਜਾਂ ਫਿਰ ਰਿਸ਼ਵਤ ਲਈ ਜਾਂਦੀ ਹੋਵੇ ਇਸ ਤੇ ਵੱਡੇ ਅਧਿਕਾਰੀਆਂ ਨੂੰ ਖਾਸ ਧਿਆਨ ਦੇਣਾ ਪੈਣਾ ਹੈ ਹਰ ਸਾਲ ਕਈ ਲੋਕਾਂ ਦੀ ਜਾਨ ਚਾਈਨਾ ਡੋਰ ਨਾਲ ਜਾਂਦੀ ਹੈ ਪਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਵੀ ਨਹੀਂ ਫਰਕ ਦੀ। ਇਸ ਵਾਰ ਦੇਖਿਆ ਜਾਵੇਗਾ ਕਿ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ।
ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਚਾਈਨਾ ਡੋਰ ਦਾ ਬਾਈਕਾਟ ਕੀਤਾ ਜਾਵੇ ਅਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਚਾਈਨਾ ਡੋਰ ਵਿੱਚ ਤੇ ਰੋਕ ਲੱਗ ਸਕੇ।
ਇਸ ਮੀਟਿੰਗ ਵਿੱਚ ਪੰਜਾਬ ਦੇ ਵਾਈਸ ਪ੍ਰਧਾਨ ਸੰਜੀਵ ਮਹਿਤਾ, ਜਤਿੰਦਰ ਸੋਢੀ ਦੀਪਕ ਕੁਮਾਰ ਲੱਕੀ ਭਾਟੀਆ ਹਰਦੀਪ ਸਿੰਘ ਹੈਪੀ ਸੁਸ਼ੀਲ ਬਰਨਾਲਾ ਸੁਨੀਲ ਚੰਗਾ ਡਾਕਟਰ ਗਗਨਦੀਪ ਸਿੰਘ ਅਮਰੀਕ ਸਿੰਘ ਮਠਾੜੂ ਹਰਮੇਸ਼ ਸਿੰਘ ਰਾਜਾ ਕੋਟਲੀ ਕੁਲਦੀਪ ਸਿੰਘ ਹੈਪੀ ਲਵਪ੍ਰੀਤ ਸਿੰਘ ਕਮਲਜੀਤ ਕੌਰ ਰਾਜਵਿੰਦਰ ਕੌਰ ਅਤੇ ਹੋਰ ਸਾਥੀ ਮੌਜੂਦ ਰਹੇ।