ਡਾ ਹਰੀ ਸਿੰਘ ਜਾਚਕ ਨੂੰ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਲੋਂ ਸਰਦਾਰ ਤਰੁਣ ਪ੍ਰੀਤ ਸਿੰਘ ਸੌਂਦ, ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸਰਕਾਰ, ਡਾ. ਚਰਨਕਮਲ ਸਿੰਘ ਡਾਇਰੈਕਟਰ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ, ਮਨਰਾਜ ਪਾਤਰ ਸਪੁੱਤਰ ਪਦਮਸ੍ਰੀ ਸੁਰਜੀਤ ਪਾਤਰ ਅਤੇ ਡਾ. ਪੂਨਮ ਪ੍ਰੀਤ ਕੌਰ ਐਸ. ਡੀ. ਐਮ,ਪੱਛਮੀ ਲੁਧਿਆਣਾ ਵਲੋਂ ਪਦਮ – ਸ੍ਰੀ ਸੁਰਜੀਤ ਸਿੰਘ ਪਾਤਰ ਯਾਦਗਾਰੀ *ਊਸਾਰੂ ਸਾਹਿਤ ਰਚਣਹਾਰੇ ਪੁਰਸਕਾਰ* ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਡਾ. ਹਰੀ ਸਿੰਘ ਜਾਚਕ ਨੇ ਗੁਰਪੁਰਵਾਸੀ ਇਸ਼ਮੀਤ ਸਿੰਘ ਅਤੇ ਪਦਮਸ੍ਰੀ ਸੁਰਜੀਤ ਸਿੰਘ ਪਾਤਰ ਜੀ ਬਾਰੇ ਤਾੜੀਆਂ ਦੀ ਗੂੰਜ ਵਿੱਚ ਭਾਵਪੂਰਤ ਅਤੇ ਜੋਸ਼ ਭਰਪੂਰ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ।
ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਲੋਂ ਸਾਲਾਨਾ ਸਮਾਗਮ ‘ਵਲਵਲੇ 24’ ਪਦਮਸ੍ਰੀ ਸੁਰਜੀਤ ਪਾਤਰ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ ਅਤੇ ਇਹ 5-11-24 ਸ਼ਾਮ 4 ਵਜੇ ਤੋਂ ਰਾਤ 10 ਵਜੇ ਤੱਕ ਚਲਦਾ ਰਿਹਾ। ਇਸ ਸਮਾਗਮ ਵਿੱਚ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਸੰਗੀਤਮਈ ਪ੍ਰੋਗਰਾਮ ਪੇਸ਼ ਕੀਤਾ। ਸੁਰਜੀਤ ਪਾਤਰ ਜੀ ਦੇ ਹੋਣਹਾਰ ਸਪੁੱਤਰ ਮਨਰਾਜ ਪਾਤਰ ਨੇ ਪਾਤਰ ਸਾਹਿਬ ਦੀਆਂ ਗਜਲਾਂ ਭਾਵਪੂਰਤ ਢੰਗ ਨਾਲ ਸੁਣਾ ਕੇ ਰੰਗ ਬੰਨ੍ਹ ਦਿੱਤਾ। ਡਾ. ਚਰਨਕਮਲ ਸਿੰਘ ਡਾਇਰੈਕਟਰ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੇ ਵੀ ਸੰਗੀਤਮਈ ਗਲੇ ਨਾਲ ਗ਼ਜ਼ਲਾਂ ਰਾਹੀਂ ਹਾਜਰੀ ਲਗਵਾਈ।
ਹੋਰ ਵੀ ਕਈ ਨਾਮਵਰ ਗ਼ਜ਼ਲਗੋਆਂ ਨੇ ਕਲਾ ਦੇ ਜੌਹਰ ਦਿਖਾਏ। ਮੁਖ ਮਹਿਮਾਨ ਸਰਦਾਰ ਤਰੁਣਦੀਪ ਸਿੰਘ ਸੌਂਦ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸਰਕਾਰ ਨੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਆਧੁਨਿਕ ਤਰੀਕੇ ਦੇ ਉਪਕਰਨ ਲਗਾਉਣ ਦਾ ਵਚਨ ਦਿੱਤਾ ਅਤੇ ਪੰਜਾਬ ਵਿੱਚ ਵੀ ਟੂਰਿਜ਼ਮ ਨੂੰ ਬਡਾਵਾ ਦੇਣ ਦੀ ਇਛਾ ਪ੍ਰਗਟ ਕੀਤੀ।
ਇਸ ਮੌਕੇ ਤੇ ਪ੍ਰਸਿੱਧ ਕਵੀ ਤੇ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਸਰਦਾਰ ਗੁਰਭਜਨ ਸਿੰਘ ਗਿੱਲ ਅਤੇ ਪ੍ਰਸਿੱਧ ਕਵਿਤਰੀ ਅਤੇ ਮਰਹੂਮ ਕਵੀ ਆਤਮ ਹਮਰਾਹੀ ਦੀ ਸਪੁੱਤਰੀ ਮਨਦੀਪ ਭੰਵਰਾ ਨੂੰ ਵੀ ਸਨਮਾਨਿਤ ਕੀਤਾ ਗਿਆ ।
ਸਾਰਾ ਹਾਲ ਖਚਾਖਚ ਭਰਿਆ ਹੋਇਆ ਸੀ।ਪਤਵੰਤੇ ਸੱਜਣਾਂ ਵਿੱਚ ਡਾ. ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ ਸੁਰਿੰਦਰ ਦੀਪ ਕੌਰ, ਦਫਤਰ ਇੰਚਾਰਜ, ਜਗਦੀਪ ਸਿੰਘ ਦੀਪ ਮੈਂਬਰ ਪ੍ਰਬੰਧਕੀ ਬੋਰਡ ਪੰਜਾਬੀ ਸਾਹਿਤ ਅਕਾਡਮੀ, ਸਰਦਾਰ ਗੁਰਪ੍ਰੀਤ ਸਿੰਘ ਤੂਰ ਸਾਬਕਾ ਡੀ ਆਈ ਜੀ, ਸਰਬਜੀਤ ਸਿੰਘ ਮੈਨੇਜਰ ,ਰਾਜਿੰਦਰ ਕੌਰ ਦਫਤਰ ਇੰਚਾਰਜ ਇਸ਼ਮੀਤ ਇੰਸਟੀਚਿਊਟ, ਹਰਜੀਵਨ ਪ੍ਰੀਤ ਸਿੰਘ ਅਤੇ ਹੋਰ ਸੈਂਕੜੇ ਪਤਵੰਤੇ ਅਤੇ ਸਰੋਤੇ ਹਾਜ਼ਰ ਸਨ।