ਸਰਕਾਰੀ ਪੌਲੀਟੈਕਨਿਕ ਕਾਲਜ ਦੇ ਕੈਮੀਕਲ ਵਿਭਾਗ ਦੇ ਵਿਦਿਆਰਥੀਆਂ ਨੇ ਕੀਤਾ ਖੰਡ ਮਿੱਲ ਦਾ ਦੌਰਾ

ਬਟਾਲਾ, 5 ਅਕਤੂਬਰ ( IPT BUREAU )- ਸਰਕਾਰੀ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਵਿੱਚ ਤਕਨੀਕੀ ਸਿੱਖਿਆ ਸਬੰਧੀ ਮਹਾਰਤ ਲਿਆਉਣ ਦੇ ਮੰਤਵ ਨਾਲ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਵੱਖ-ਵੱਖ ਇੰਡਸਟ੍ਰੀਅਲ ਟੂਰ ਲਗਾਏ ਜਾਂਦੇ ਹਨ। ਇਸ ਲੜੀ ਤਹਿਤ ਕੈਮੀਕਲ ਵਿਭਾਗ ਦੇ ਇੰਚਾਰਜ ਮੈਡਮ ਰੇਖਾ, ਕਾਲਜ ਦੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਅਤੇ ਲੈਕਚਰਾਰ ਜਸਪ੍ਰੀਤ ਕੌਰ ਦੀ ਦੇਖ ਰੇਖ ਹੇਠ ਕੈਮੀਕਲ ਵਿਭਾਗ ਦੇ ਦੂਜੇ ਅਤੇ ਤੀਜੇ ਸਾਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੇ “ਦੀ ਬਟਾਲਾ ਸਹਿਕਾਰੀ ਖੰਡ ਮਿਲਜ਼ ਲਿਮਟਿਡ, ਬਟਾਲਾ” ਦਾ ਦੌਰਾ ਕੀਤਾ।

ਇਸ ਵਿਜ਼ਟ ਦੌਰਾਨ ਖੰਡ ਮਿਲ ਦੇ ਪ੍ਰੋਡਕਸ਼ਨ ਇੰਚਾਰਜ ਗੁਰਮੀਤ ਸਿੰਘ ਅਤੇ ਅਰਪਿਤ ਕੁਮਾਰ ਨੇ ਵਿਦਿਆਰਥੀਆਂ ਨੂੰ ਗੰਨੇ ਤੋਂ ਖੰਡ ਬਨਾਉਣ ਦੌਰਾਨ ਵਰਤੀਆਂ ਜਾਣ ਵਾਲੀਆਂ ਵੱਖ ਵੱਖ ਪ੍ਰਕਿਰਿਆਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।
Adv.
ਇਸ ਮੌਕੇ ਮੈਡਮ ਰੇਖਾ, ਜਸਬੀਰ ਸਿੰਘ ਅਤੇ ਜਸਪ੍ਰੀਤ ਕੌਰ ਨੇ ਵੀ ਵਿਦਿਆਰਥੀਆਂ ਨੂੰ ਆਪਣੇ ਆਪਣੇ ਵਿਸਿਆਂ ਨਾਲ ਸੰਬਧਤ ਪ੍ਰਕਿਰਿਆਵਾਂ ਬਾਰੇ ਪ੍ਰਕਟੀਕਲ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਬੜੇ ਹੀ ਉਤਸਾਹ ਨਾਲ ਦੋਰਾ ਕੀਤਾ ਅਤੇ ਇਸ ਸੰਬਧੀ ਆਪਣੇ ਸਵਾਲ ਵੀ ਪੁੱਛੇ। ਅੰਤ ਵਿਚ ਮੈਡਮ ਰੇਖਾ ਨੇ ਖੰਡ ਮਿੱਲ ਦੇ ਸੂਪਰਡੈਂਟ ਸਲਵਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਦੌਰਾ ਕਾਮਯਾਬ ਰਿਹਾ।

2525

sandhu
Post Views: 243