ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਇਸ ਕੇਂਦਰ ਨਾਲ ਲੰਮੇ ਸਮੇਂ ਤੋਂ ਜੁੜੀ ਹੋਈ ਲੇਖਿਕਾ,ਕਵਿਤਰੀ ਅਤੇ ਸਮਾਜ-ਸੇਵੀ ਸ੍ਰੀਮਤੀ ਕਿਰਨ ਬੇਦੀ ਜੀ ਦੇ ਅਕਾਲ ਚਲਾਣੇ ਤੋਂ ਬਾਦ ਉਹਨਾਂ ਦੇ ਨਮਿੱਤ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਅੰਤਿਮ ਅਰਦਾਸ, ਗੁਰਦੁਆਰਾ ਸਾਚਾ ਧਨ ਮੋਹਾਲੀ ਵਿਖੇ ਕੀਤੀ ਗਈ ।
ਇਸ ਮੌਕੇ ਮੋਹਾਲੀ, ਚੰਡੀਗੜ੍ਹ ,ਮੋਰਿੰਡਾ,ਪੰਚਕੂਲਾ,ਪਿੰਜੌਰ ਦੀਆਂ ਸਾਹਿਤਕ ਸਭਾਵਾਂ,ਸਮਾਜ-ਸੇਵੀ ਸੰਸਥਾਵਾਂ,ਸੀਨੀਅਰ ਸਿਟੀਜਨ ਐਸੋਸੀਏਸ਼ਨ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।
ਪਾਠ ਤੋਂ ਬਾਅਦ ਇਸ ਕੇੰਦਰ ਦੇ ਸੁਹਿਰਦ ਮੈਂਬਰ ਸ. ਗੁਰਦਾਸ ਸਿੰਘ ਦਾਸ ਜੀ ਵਲੋੰ ਮਨੋਹਰ ਕੀਰਤਨ ਕੀਤਾ ਗਿਆ।ਸ੍ਰੀਮਤੀ ਕਿਰਨ ਬੇਦੀ ਪਿਛਲੇ ਦੋ ਕੁ ਮਹੀਨੇ ਤੋਂ ਗੁਰਦੇ ਦੀ ਬੀਮਾਰੀ ਨਾਲ ਪੀੜਤ ਸਨ।ਉਹਨਾਂ ਦਾ ਇਸ ਕੇਂਦਰ ਨਾਲ ਖਾਸ ਲਗਾਵ ਸੀ।
ਉਹ ਇਸ ਕੇਂਦਰ ਦੇ ਹਰ ਕੰਮ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ।ਉਹ ਜਿਥੇ ਖੂਬਸੂਰਤ ਕਵਿਤਾ ਲਿਖ ਲੈੰਦੇ ਸਨ ਉਥੇ ਹੀ ਉਹਨਾਂ ਨੇ ਕਈ ਪੁਸਤਕਾਂ ਬਾਰੇ ਪਰਚੇ ਪੜ੍ਹੇ।ਉਹ ਹਰ ਮੀਟਿੰਗ ਦੇ ਪ੍ਰਬੰਧ ਕਰਨ ਵਿਚ ਸਹਿਯੋਗ ਕਰਦੇ ਅਤੇ ਪੂਰਾ ਸਮਾਂ ਹਾਜਰ ਰਹਿ ਕੇ ਹਰ ਵਾਰ ਨਵੀਂ ਕਵਿਤਾ ਸੁਣਾਉਂਦੇ।
ਅੰਤਿਮ ਅਰਦਾਸ ਮੌਕੇ ਭਾਈ ਸਾਹਿਬ ਜੀ ਨੇ ਆਦਮੀ ਦੇ ਜੀਵਨ ਦੇ ਮਨੋਰਥ ਬਾਰੇ ਬੜਾ ਵਧੀਆ ਸਮਝਾਇਆ।
ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਹਾਜ਼ਰ ਨੁਮਾਇੰਦਿਆ,ਬੇਦੀ ਜੀ ਦੇ ਰਿਸ਼ਤੇਦਾਰਾਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।

ਵਲੋਂ:– ਦਵਿੰਦਰ ਕੌਰ ਢਿਲੋਂ ( ਜਨ. ਸਕੱਤਰ)
ਫੋਨ 98148 51298