ਮੇਰੀ ਮਾਂ ਐੱਨ.ਜੀ.ਓ. ਨੇ ਸਵਰਗੀ ਸੀਮਾ ਮਹਿਤਾ ਦੀ ਯਾਦ ਵਿੱਚ ਦੂਸਰਾ ਮੈਡੀਕਲ ਕੈਂਪ ਅਤੇ ਖ਼ੂਨਦਾਨ ਕੈਂਪ ਲਗਾਇਆ

ਮੇਰੀ ਮਾਂ ਐੱਨ.ਜੀ.ਓ. ਨੇ ਸਵਰਗੀ ਸੀਮਾ ਮਹਿਤਾ ਦੀ ਯਾਦ ਵਿੱਚ ਦੂਸਰਾ ਮੈਡੀਕਲ ਕੈਂਪ ਅਤੇ ਖ਼ੂਨਦਾਨ ਕੈਂਪ ਲਗਾਇਆ

200 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ

ਨੌਜਵਾਨਾਂ ਨੇ 15 ਯੂਨਿਟ ਖ਼ੂਨਦਾਨ ਕੀਤਾ

ਬਟਾਲਾ, 17 ਅਗਸਤ (ਅਮਰੀਕ ਸਿੰਘ ਮਠਾਰੂ) – ਬਟਾਲਾ ਸ਼ਹਿਰ ਦੀ ਨਾਮੀ ਸੇਵਾ ਸੰਸਥਾ `ਮੇਰੀ ਮਾਂ` ਐੱਨ.ਜੀ.ਓ. ਵੱਲੋਂ ਸਵਰਗੀ ਸੀਮਾ ਮਹਿਤਾ ਦੀ ਯਾਦ ਵਿੱਚ ਨਹਿਰੂ ਗੇਟ ਵਿਖੇ ਦੂਸਰਾ ਮੁਫ਼ਤ ਮੈਡੀਕਲ ਕੈਂਪ ਅਤੇ ਖ਼ੂਨਦਾਨ ਕੈਂਪ ਲਗਾਇਆ ਗਿਆ। ਬਿਲੀਅਨ ਹਾਰਟਸ ਬੀਟਿੰਗ ਫਾਊਂਡੇਸ਼ਨ, ਅਪੋਲੋ ਹਸਪਤਾਲ, ਅੰਮ੍ਰਿਤਸਰ ਦੇ ਮਾਹਿਰ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਲਗਾਏ ਗਏ ਇਸ ਮੈਡੀਕਲ ਕੈਂਪ ਵਿੱਚ 200 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸੇ ਦੌਰਾਨ ਖ਼ੂਨਦਾਨ ਕੈਂਪ ਵੀ ਲਗਾਇਆ ਜਿਸ ਵਿੱਚ ਨੌਜਵਾਨਾਂ ਨੇ 15 ਯੂਨਿਟ ਖ਼ੂਨਦਾਨ ਕੀਤਾ।

`ਮੇਰੀ ਮਾਂ` ਐੱਨ.ਜੀ.ਓ. ਦੇ ਸੰਚਾਲਕ ਵਿਕਾਸ ਮਹਿਤਾ ਨੇ ਦੱਸਿਆ ਕਿ ਇਹ ਮੈਡੀਕਲ ਅਤੇ ਖ਼ੂਨਦਾਨ ਕੈਂਪ ਉਨ੍ਹਾਂ ਨੇ ਆਪਣੀ ਸਵਰਗਵਾਸੀ ਮਾਂ ਸ੍ਰੀਮਤੀ ਸੀਮਾ ਮਹਿਤਾ ਦੀ ਯਾਦ ਵਿੱਚ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਹ ਐੱਨ.ਜੀ.ਓ. ਰਾਹੀਂ ਉਹ ਹਰ ਸ਼ਾਮ 7 ਵਜੇ ਤੋਂ 9:00 ਵਜੇ ਤੱਕ ਨਹਿਰੂ ਗੇਟ ਦੇ ਬਾਹਰਵਾਰ ਆਪਣੀ ਟੀਮ ਦੇ ਨਾਲ ਬੈਠਦੇ ਹਨ ਅਤੇ ਜੇਕਰ ਕੋਈ ਲੋੜਵੰਦ ਉਨ੍ਹਾਂ ਕੋਲ ਮਦਦ ਲਈ ਆਉਂਦਾ ਹੈ ਤਾਂ ਸਮਾਜ ਸੇਵੀਆਂ ਦੀ ਸਹਾਇਤਾ ਨਾਲ ਉਨ੍ਹਾਂ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ।

ਵਿਕਾਸ ਮਹਿਤਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਸੰਸਥਾ ਵੱਲੋਂ ਅਪੋਲੋ ਹਸਪਤਾਲ ਦੇ ਨਾਲ ਮਿਲ ਕੇ ਦੂਸਰਾ ਮੈਡੀਕਲ ਅਤੇ ਖ਼ੂਨਦਾਨ ਕੈਂਪ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਕੈਂਪ ਦੌਰਾਨ ਬਿਲੀਅਨ ਹਾਰਟਸ ਬੀਟਿੰਗ ਫਾਊਂਡੇਸ਼ਨ, ਅਪੋਲੋ ਹਸਪਤਾਲ, ਅੰਮ੍ਰਿਤਸਰ ਦੇ ਮਾਹਿਰ ਡਾ. ਸ਼ਿਰੇਯਾ ਧੀਰ, ਡਾ. ਅਰਸ਼ਦੀਪ ਸਿੰਘ, ਰਾਜੇਸ਼ਵਰ ਸਿੰਘ ਅਤੇ ਉਨ੍ਹਾਂ ਦੇ ਸਟਾਫ਼ ਵੱਲੋਂ 200 ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ। ਇਸਦੇ ਨਾਲ ਹੀ ਖ਼ੂਨਦਾਨ ਕੈਂਪ ਵਿੱਚ ਵੀ ਨੌਜਵਾਨਾਂ ਵੱਲੋਂ 15 ਯੂਨਿਟ ਖ਼ੂਨਦਾਨ ਕੀਤਾ ਗਿਆ ਹੈ। ਵਿਕਾਸ ਮਹਿਤਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਲੋਕ ਭਲਾਈ ਦੇ ਇਹ ਕਾਰਜ ਭਵਿੱਖ ਵਿੱਚ ਵੀ ਜਾਰੀ ਰਹਿਣਗੇ।

Adv.

ਇਸ ਤੋਂ ਪਹਿਲਾਂ ਮੇਰੀ ਮਾਂ ਐੱਨ.ਜੀ.ਓ. ਦੇ ਮੈਂਬਰਾਂ ਵੱਲੋਂ ਸਵਰਗੀ ਸੀਮਾ ਮਹਿਤਾ ਦੀ ਯਾਦ ਵਿੱਚ ਬਟਾਲਾ ਦੇ ਸਿਟੀ ਰੋਡ ਉੱਪਰ ਪੌਦੇ ਵੀ ਲਗਾਏ ਗਏ।

Adv.

ਇਸ ਮੌਕੇ ਮੇਰੀ ਮਾਂ ਐੱਨ.ਜੀ.ਓ. ਦੇ ਮੁੱਖ ਸੰਚਾਲਕ ਵਿਕਾਸ ਮਹਿਤਾ, ਬਲਵਿੰਦਰ ਕੁਮਾਰ ਮਹਿਤਾ, ਅਕਸ਼ੈ ਮਹਿਰਾ, ਅਭੀ, ਨਮਿਸ਼ ਲੂਥਰਾ, ਮੋਹਿਤ, ਸਾਹਿਲ ਅਗਰਵਾਲ, ਰਿਧਮ, ਕੁਨਾਲ, ਅਨੁਰਾਗ ਮਹਿਤਾ, ਰੀਨਾ ਉੱਪਲ, ਰਮਾ ਵਰਮਾ, ਕਿਰਨ ਮਹਿਤਾ, ਰਾਕੇਸ਼ ਮਹਿਤਾ, ਅੁਕੰਸ਼ ਮਹਿਤਾ, ਸੀਯਾ ਮਹਿਤਾ ਤੋਂ ਇਲਾਵਾ ਹੋਰ ਵੀ ਸ਼ਹਿਰ ਦੇ ਮੋਹਤਬਰ ਹਾਜ਼ਰ ਸਨ।

Leave a Reply

Your email address will not be published. Required fields are marked *