10 ਵੀਂ ਵਰਲਡ ਪੰਜਾਬੀ ਕਾਨਫ਼ਰੰਸ ਦੇ ਦੂਜੇ ਦਿਨ ‘ਤੇ ਮੌਜੂਦਾ 25 ਪੰਜਾਬੀ ਲੇਖਕਾਂ ਦਾ ਪੋਸਟਰ ਰਿਲੀਜ਼  ਬਾਲ ਮੁਕੰਦ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

10 ਵੀਂ ਵਰਲਡ ਪੰਜਾਬੀ ਕਾਨਫ਼ਰੰਸ ਦੇ ਦੂਜੇ ਦਿਨ ‘ਤੇ ਮੌਜੂਦਾ 25 ਪੰਜਾਬੀ ਲੇਖਕਾਂ ਦਾ ਪੋਸਟਰ ਰਿਲੀਜ਼

 ਬਾਲ ਮੁਕੰਦ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

 ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਾਣਜੇ ਹਕੂਮਤ ਸਿੰਘ ਮੱਲੀ ਦਾ ਕੀਤਾ ਗਿਆ ਸਨਮਾਨ:-

 

ਉਨਟਾਰੀਓ ਫਰੈਂਡ ਕਲੱਬ, ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਅਤੇ ਜਗਤ ਪੰਜਾਬੀ ਸਭਾ ਵੱਲੋਂ ਬਰੈਂਪਟਨ ‘ਚ ਕਰਵਾਈ ਜਾ ਰਹੀ 3 ਰੋਜ਼ਾ 10 ਵੀਂ ਵਰਲਡ ਪੰਜਾਬੀ ਕਾਨਫ਼ਰੰਸ ਆਪਣੇ ਦੂਜੇ ਦਿਨ ਕਾਮਯਾਬ ਰਹੀ। ਜ਼ਿਕਰਯੋਗ ਹੈ ਕਿ ਤਿੰਨ ਰੋਜ਼ਾ ਵਰਲਡ ਪੰਜਾਬੀ ਕਾਨਫਰੰਸ ਜੋ ਮਿਤੀ 5 ਤੋਂ 7 ਜੁਲਾਈ ਤੱਕ ਬਰੈਂਪਟਨ ‘ਚ ਹੋ ਰਹੀ ਹੈ। ਜਿਸ ਦਾ ਵਿਸ਼ਾ ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਪੰਜਾਬੀ ਨਾਇਕ ਰੱਖਿਆ ਗਿਆ ਹੈ।

Ajib Singh Chatha

ਕਾਨਫਰੰਸ ਦੇ ਦੂਜੇ ਦਿਨ ਦੀ ਸ਼ੁਰੂਆਤ ਸ਼ਮਾਂ ਰੋਸ਼ਨ ਨਾਲ ਹੋਈ। ਓਐੱਫਸੀ ਦੇ ਪ੍ਰਧਾਨ ਸੰਤੋਖ ਸਿੰਘ ਸੰਧੂ ਨੇ ਕਾਨਫਰੰਸ ਦੇ ਨਿਯਮਾਂ ਤੋਂ ਜਾਣੂ ਕਰਵਾਇਆ।

‍ ਪਹਿਲੇ ਅਕਾਦਮਿਕ ਸੈਸ਼ਨ ਦੇ ਸੰਚਾਲਕ ਪਿਆਰਾ ਸਿੰਘ ਕੁੱਦੋਵਾਲ ਰਹੇ। ਧਰਮ ਸਿੰਘ ਗੁਰਾਇਆ ਨੇ ਲੋਕ ਨਾਇਕ ਦੁੱਲਾ ਭੱਟੀ, ਸੰਤੋਖ ਸਿੰਘ ਜੱਸੀ ਨੇ ਪੰਜਾਬੀ ਭਾਸ਼ਾ ਦਾ ਭਵਿੱਖ, ਅਫਜ਼ਲ ਰਾਜ ਨੇ ਪੰਜਾਬੀ ਭਾਸ਼ਾ ਦੀ ਅੰਤਰਰਾਸ਼ਟਰੀ ਪੱਧਰ ਤੇ ਸਥਿਤੀ ਤੇ ਭਵਿੱਖ, ਅਮਰਜੀਤ ਸਿੰਘ ਚਹਿਲ ਨੇ ਪੰਜਾਬੀ ਭਾਸ਼ਾ ਦਾ ਇਤਿਹਾਸਿਕ ਪਿਛੋਕੜ, ਭੱਵਿਖ ਅਤੇ ਪਿਆਰਾ ਸਿੰਘ ਕੁੱਦੋਵਾਲ ਨੇ ਲੋਕ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਆਪਣੇ ਖੋਜ ਪੱਤਰ ਪੇਸ਼ ਕੀਤੇ ਪਹਿਲਾ ਸੈਸ਼ਨ ਆਪਣੀ ਸਮਾਂ ਸੀਮਾ ਮੁਤਾਬਿਕ ਨੇਪਰੇ ਚੜਿਆ ।

‍ਦੂਜੇ ਅਕਾਦਮਿਕ ਸੈਸ਼ਨ ਦੇ ਸੰਚਾਲਕ ਡਾ. ਸੰਤੋਖ ਸਿੰਘ ਸੰਧੂ ਰਹੇ ।ਜਿਸ ‘ਚ ਸੁਖਵਿੰਦਰ ਸਿੰਘ ਅਰੋੜਾ ਨੇ ਪੰਜਾਬੀ ਭਾਸ਼ਾ ਦੀਆਂ ਚੁਣੌਤੀਆਂ ਤੇ ਭਵਿੱਖ, ਡਾ. ਇਕਬਾਲ ਸ਼ਾਹਿਦ ਨੇ ਵਰਲਡ ਪੰਜਾਬੀ ਕਾਨਫ਼ਰੰਸਾਂ ਦੇ ਇਤਿਹਾਸ ਦੀ ਗੱਲ ਕਰਦਿਆਂ ਸ੍ਰ. ਅਜੈਬ ਸਿੰਘ ਚੱਠਾ ਦੀ ਯੋਗ ਅਯੋਜਕ ਵਜੋਂ ਪ੍ਰਸ਼ੰਸਾ ਕੀਤੀ। ਉਨ੍ਹਾਂ ਪੰਜਾਬੀ ਸਾਹਿਤਕਾਰਾਂ ਦਾ ਪੰਜਾਬੀ ਭਾਸ਼ਾ ਨੂੰ ਦਿੱਤੇ ਸਾਹਿਤਕ ਯੋਗਦਾਨ ਦੀ ਗੱਲ ਕੀਤੀ। ਪੰਜਾਬੀ ਨਾਇਕਾਂ ਦੀ ਗੱਲ ਕਰਦਿਆਂ ਬਾਬਾ ਬੁੱਲੇ ਸ਼ਾਹ, ਮੁਹੰਮਦ ਸਾਈ ਬਖਸ਼, ਅੰਮ੍ਰਿਤਾ ਪ੍ਰੀਤਮ, ਅਬਦੁੱਲਾ ਸਾਬ੍ਹ, ਫਾਰੂਕ ਲੋਧੀ ਤੇ ਰਿਆਜ਼ ਨੂੰ ਪੰਜਾਬੀ ਨਾਇਕਾਂ ਵਜੋਂ ਪਰਿਭਾਸ਼ਿਤ ਕੀਤਾ।

ਗੁਰਰਾਜ ਸਿੰਘ ਚਹਿਲ ਨੇ ਨੌਜਵਾਨ ਪੀੜ੍ਹੀ ਦੇ ਸੰਦਰਭ ਪੰਜਾਬੀ ਭਾਸ਼ਾ ਦੇ ਭਵਿੱਖ ਦੀ ਗੱਲ ਕਰਦਿਆਂ ਨੌਜਵਾਨ ਪੀੜੀ ਨੂੰ ਨਾਕਾਰਾਤਮਿਕ ਗੀਤਾਂ ਤੋਂ ਬਚਾਉਣ ਅਤੇ ਆਦਰਸ਼ ਨਾਇਕਾਂ ਬਾਰੇ ਜਾਣੂ ਕਰਵਾਉਣ ਦਾ ਹੰਬਲਾ ਮਾਰਨ ਦੀ ਗੱਲ ਕੀਤੀ। ਜਗਵਿੰਦਰ ਸਿੰਘ ਸਿੱਧੂ ਵੱਲੋਂ ਵੈਨਕੋਵਰ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਮਾਣਿਤ ਭਾਸ਼ਾ ਦਾ ਦਰਜਾ ਦਿਵਾਉਣ ਅਤੇ ਨੌਜਵਾਨ ਪੀੜੀਊ ਵੱਲੋਂ ਪੰਜਾਬੀ ਭਾਸ਼ਾ ਪ੍ਰਤੀ ਨਜ਼ਰੀਏ ਨੂੰ ਇੱਕ ਦ੍ਰਿਸ਼ਟੀ ਬਿੰਦੂਆਂ ਤੇ ਕੇਂਦਰਿਤ ਕੀਤਾ। ਜਸਬੀਰ ਕੌਰ ਗਰੇਵਾਲ ਨੇ ਪੰਜਾਬੀ ਭਾਸ਼ਾ ਦਾ ਭਵਿੱਖ ਦੀ ਗੱਲ ਕਰਦਿਆਂ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਨੂੰ ਸੰਭਾਲਣ ਦੀ ਲੋੜ ‘ਤੇ ਜ਼ੋਰ ਦਿੱਤਾ। ਆਸਾ ਸਿੰਘ ਘੁੰਮਣ ਨੇ ਪੰਜਾਬੀ ਨਾਇਕ ਦੀ ਗੱਲ ਕਰਦਿਆਂ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਵਾਤਾਵਰਨ ਦੇ ਨਾਇਕ ਵਜੋਂ ਉਨ੍ਹਾਂ ਦੇ ਪਾਏ ਸਮਾਜਿਕ ਤੇ ਵਾਤਾਵਰਨ ਯੋਗਦਾਨਾਂ ਦੀ ਚਰਚਾ ਕੀਤੀ ।

Adv.

‍ਤੀਜੇ ਅਕਾਦਮਿਕ ਸੈਸ਼ਨ ਦੇ ਸੰਚਾਲਕ ਤਾਹਿਰ ਅਸਲਮ ਗੋਰਾ ਰਹੇ। ਉਨ੍ਹਾਂ ਆਖਿਆ ਕਿ ਪੰਜਾਬੀ ਵਿਰਾਸਤ ‘ਚ ਸਿਰਫ਼ ਨਾਇਕ ਹੀ ਨਹੀਂ ਬਲਕਿ ਨਾਇਕਾਵਾਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਸਹਿਜ ਕੌਰ ਨੇ ਸਿੱਖ ਨਾਇਕਾਵਾਂ ਵਿੱਚ ਮਾਈ ਭਾਗੋ ਦੀ ਵਿਲੱਖਣ ਸ਼ਖਸ਼ੀਅਤ ਤੇ ਕੁਰਬਾਨੀਆਂ ਦੀ ਚਰਚਾ ਕੀਤੀ। ਗੁਰਿੰਦਰ ਸਿੰਘ ਕਲਸੀ ਨੇ ਪੰਜਾਬੀ ਭਾਸ਼ਾ ਦੀ ਵਿਸ਼ਾਲਤਾ ਦੀ ਗੱਲ ਕਰਦਿਆਂ ਰੁਜ਼ਗਾਰ ਦੇ ਸਾਧਨਾਂ ਵਜੋਂ ਪੰਜਾਬੀ ਭਾਸ਼ਾ ਵਜੋਂ ਸਥਾਪਿਤ ਕਰਨ ਤੇ ਜ਼ੋਰ ਦਿੱਤਾ। ਸਤਿੰਦਰ ਸਿੰਘ ਹੋਠੀ ਨੇ ਪੰਜਾਬੀ ਭਾਸ਼ਾ ਦੇ ਭਵਿੱਖ ਪ੍ਰਤੀ ਖਤਰਿਆਂ ਦਾ ਹਵਾਲਾ ਦਿੰਦਿਆਂ ਪੰਜਾਬੀ ਦੀ ਵਿਸ਼ਾਲਤਾ ਦੀ ਗੱਲ ਕੀਤੀ। ਰਮਿੰਦਰ ਵਾਲੀਆ ਨੇ ਪੰਜਾਬੀ ਨਾਇਕ ਵਜੋਂ ਡਾ. ਹਰਦਿਆਲ ਸਿੰਘ ਸੈਂਬੀ ਦੀ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿੱਚੋਂ 35 ਡਿਗਰੀਆਂ ਪ੍ਰਾਪਤ ਕਰਕੇ ਪੰਜਾਬੀ ਅਤੇ ਪੰਜਾਬੀਅਤ ਦਾ ਨਾਂ ਰੌਸ਼ਨ ਕੀਤਾ। ਡਾ. ਸੋਲਮਨ ਨਾਜ਼ ਨੇ ਪੰਜਾਬੀ ਭਾਸ਼ਾ ਦੀ ਸਥਿਤੀ ਤੇ ਭਵਿੱਖ ਬਾਰੇ ਗੱਲ ਕਰਦਿਆਂ ਆਖਿਆ ਕਿ ਪੰਜਾਬੀ ਲੇਖਕਾਂ ਦੀਆਂ ਅਨੇਕਾਂ ਹੀ ਖੋਜ ਅਧਾਰਿਤ ਕਿਤਾਬਾਂ ਆਰਥਿਕਤਾ ਦੀ ਕਮੀ ਕਾਰਨ ਪ੍ਰਕਾਸ਼ਿਤ ਹੋਣ ਤੋਂ ਰਹਿ ਜਾਂਦੀਆਂ ਹਨ। ਜਿਸ ਕਾਰਨ ਪੰਜਾਬੀ ਦਾ ਪਸਾਰ ‘ਤੇ ਅਸਰ ਪੈਂਦਾ ਹੈ।

Adv.

‍ਚੌਥੇ ਅਕਾਦਮਿਕ ਸੈਸ਼ਨ ਦੇ ਸੰਚਾਲਕ ਸਰਦੂਲ ਸਿੰਘ ਥਿਆੜਾ ਰਹੇ। ਜਿਸ ‘ਚ ਬਾਲ ਮੁਕੰਦ ਸ਼ਰਮਾ ਨੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਵਰਲਡ ਪੰਜਾਬੀ ਕਾਨਫਰੰਸਾਂ ਦੇ ਯੋਗਦਾਨ ਦੀ ਗੱਲ ਕੀਤੀ। ਨੈਨਸੀ ਨੇ ਪੰਜਾਬੀ ਖਾਣ-ਪਾਣ ਦੀ ਗੱਲ ਕੀਤੀ। ਕੰਚਨ ਸ਼ਰਮਾ ਨੇ ਪੰਜਾਬੀ ਮਾਂ ਬੋਲੀ ਦੀ ਜੀਵਨ ਵਿੱਚ ਅਹਿਮੀਅਤ ਦੀ ਗੱਲ ਕਰਦਿਆਂ ਆਖਿਆ ਕਿ ਅਸੀਂ ਆਪਣੀਆਂ ਭਾਵਨਾਵਾਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਹੀ ਵਧੀਆ ਤਰੀਕੇ ਨਾਲ ਸੰਚਾਰਿਤ ਕਰ ਸਕਦੇ ਹਾਂ। ਇਸਤੂਫਾਰ ਚੌਧਰੀ ਨੇ 10 ਵੀਂ ਵਰਲਡ ਪੰਜਾਬੀ ਕਾਨਫ਼ਰੰਸ ‘ਤੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਆਖਿਆ ਕਿ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਪ੍ਰਿੰ. ਕਰਮ ਚੰਦ 10 ਵੀਂ ਵਰਲਡ ਪੰਜਾਬੀ ਕਾਨਫ਼ਰੰਸ ਦੇ ਦੂਜੇ ਦਿਨ ਦੀਆਂ ਕਾਮਯਾਬੀ ‘ਤੇ ਵਧਾਈ ਦਿੱਤੀ।

‍ਪੰਜਵੇਂ ਸੰਗੀਤਕ ਸੈਸ਼ਨ ਵਿੱਚ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਦਾ ਸੰਚਾਲਨ ਹਲੀਮਾ ਸਾਦੀਆ ਨੇ ਕੀਤਾ। ਇਸ ਕਵੀ ਦਰਬਾਰ ਵਿੱਚ ਡਾ. ਸਾਇਮਾ ਇਰਮ, ਡਾ. ਇਕਬਾਲ ਸ਼ਾਹਿਦ, ਰਾਜਵੰਤ ਬਾਜਵਾ ਨੇ ਕਾਨਫ਼ਰੰਸ ਹਾਲ ਨੂੰ ਕਾਵਿਕ ਰੰਗ ਵਿੱਚ ਰੰਗ ਦਿੱਤਾ।

ਸਮੁੱਚੇ ਅਕਾਦਮਿਕ ਸੈਸ਼ਨਾਂ ਦੌਰਾਨ ਖੋਜ ਪੱਤਰ ਪੇਸ਼ ਕਰਨ ਵਾਲੇ ਸਕਾਲਰਾਂ ਨੂੰ ਵਰਲਡ ਪੰਜਾਬੀ ਕਾਨਫ਼ਰੰਸ ਦੇ ਸ੍ਰਰਪਸਤ ਅਮਰ ਸਿੰਘ ਭੁੱਲਰ, ਚੈਅਰਮੈਨ ਅਜੈਬ ਸਿੰਘ ਚੱਠਾ, ਸੈਕਟਰੀ ਡਾ. ਸੰਤੋਖ ਸਿੰਘ ਸੰਧੂ, ਜਗਤ ਪੰਜਾਬੀ ਸਭਾ ਦੇ ਪ੍ਰਧਾਨ ਸਰਦੂਲ ਸਿੰਘ ਥਿਆੜਾ ਦੁਆਰਾ ਸਰਟੀਫਿਕੇਟ ਭੇਂਟ ਕੀਤੇ ਗਏ। ਸਮੁੱਚੀ ਟੀਮ ਵੱਲੋਂ ਬਾਲ ਮੁਕੰਦ ਸ਼ਰਮਾ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਾਣਜੇ ਹਕੂਮਤ ਸਿੰਘ ਮੱਲੀ ਦਾ ਸਨਮਾਨ ਕੀਤਾ ਗਿਆ।

ਇਹ ਨਿਊਜ਼ ਚੇਅਰਮੈਨ ਸ . ਅਜੈਬ ਸਿੰਘ ਚੱਠਾ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।

ਧੰਨਵਾਦ ਸਹਿਤ ।

ਰਮਿੰਦਰ ਵਾਲੀਆ ਸਰਪ੍ਰਸਤ

ਜਗਤ ਪੰਜਾਬੀ ਸਭਾ ਅਤੇ

ਮੀਡੀਆ ਡਾਇਰੈਕਟਰ ।

  • 2525

  • sandhu

Leave a Reply

Your email address will not be published. Required fields are marked *

preload imagepreload image