ਦੀਦਾਰ
Wrtter Davinder Kaur Dhillon Mohali

ਕਾਸ਼ ਤੇਰਾ ਦੀਦਾਰ ਹੋ ਜਾਵੇ
ਰੂਹ ਮੇਰੀ ਸ਼ਰਸ਼ਾਰ ਹੋ ਜਾਵੇ

ਭਟਕਣਾਂ ਤੇ ਤਪਸ਼ਾਂ ਮਿਟਣ
ਇੰਨਾ ਮੈਨੂੰ ਪਿਆਰ ਹੋ ਜਾਵੇ
ਮੇਰੀ ਤਾਲ ਤੇ ਸੁਰ ਬਦਲਣ
ਤੇਰਾ ਮਿਲਣਾ ਮਲ੍ਹਾਰ ਹੋ ਜਾਵੇ
ਪਿਆਰ ਦੀਆਂ ਬੁਛਾਰਾਂ ਬਰਸਣ
ਮਨ ਫਿਰ ਠੰਢਾ ਠਾਰ ਹੋ ਜਾਵੇ
ਚਿੜੀਆਂ ਚਹਿਕਣ,ਤਿਤਲੀਆ ਉਡਣ
ਹਰ ਵੀਰਾਨਾ ਬਹਾਰ ਹੋ ਜਾਵੇ
ਖੁਸ਼ੀਆ ਨਾਲ ਭਰ ਜਾਏ ਜੀਵਨ
ਖਿੜ ਕੇ ਇਹ ਗੁਲਜ਼ਾਰ ਹੋ ਜਾਵੇ
ਝੂਮਰ ਪਾਂਵਾਂ, ਖੁਸ਼ੀਆ ਮਨਾਵਾਂ
ਐਸਾ ਕੋਈ ਚਮਤਕਾਰ ਹੋ ਜਾਵੇ
ਇਕ ਵਾਰੀ ਤੂੰ ਮਿਲ ਜਾ ਆ ਕੇ
ਉਹੀ ਕਰਾਂ ਜੋ ਤੈਨੂੰ ਭਾਵੇ
Adv.
ਧੰਨਵਾਦ ਸਹਿਤ
ਦਵਿੰਦਰ ਕੌਰ ਢਿੱਲੋ

