ਦੁਨੀਆ
ਉਪਰੋ ਹੱਸਣਾ ਅੰਦਰੋ ਡਸਣਾ
ਐਸਾ ਡੰਗ ਚਲਾਉਂਦੀ ਹੈ ਦੁਨੀਆ
ਜਖਮਾ ਤੇ ਮੱਲ੍ਹਮਾ ਦੀ ਥਾਂਵੇ
ਲੂਣ ਛਿੜਕ ਤੜਪਾਉਂਦੀ ਹੈ ਦੁਨੀਆ
ਅੱਗ ਲੱਗੀ ਬੁਝਾਉਣੀ ਤਾਂ ਕੀ
ਬਲਦੀ ਤੇ ਤੇਲ ਪਾਉਂਦੀ ਹੈ ਦੁਨੀਆ

ਵੈਰ ਤੇ ਨਫਰਤ ਦੂਰ ਕੀ ਕਰਨੀ
ਆਪਸ ਵਿੱਚ ਲੜਾਉਂਦੀ ਹੈ ਦੁਨੀਆ
ਥੱਲੇ ਡਿਗਦਾ ਦੇਖ ਕਿਸੇ ਨੂੰ
ਨਹੀਂ ਕਦੇ ਉਠਾਉਂਦੀ ਹੈ ਦੁਨੀਆਂ
ਕਿਸੇ ਗਰੀਬ ਦਾ ਮਜਾਕ ਉਡਾਕੇ
ਬੜੀ ਹੀ ਖੁਸ਼ੀ ਮਨਾਉਂਦੀ ਹੈ ਦੁਨੀਆ
ਕਿਸੇ ਦੀ ਜੇ ਕਮਜ਼ੋਰੀ ਮਿਲਜੇ
ਖੰਭਾ ਦੀ ਡਾਰ ਬਣਾਉਂਦੀ ਹੈ ਦੁਨੀਆਂ
ਲੋੜ ਪੈਣ ਤੇ ਸੱਚ ਮੁੱਚ ‘ਢਿੱਲੋਂ”
ਗਿਰਗਟ ਵਾਂਗ ਰੰਗ ਵਟਾਉਂਦੀ ਹੈ ਦੁਨੀਆ


