ਇੱਕ ਦੋ ਤਿੰਨ ਚਾਰ
ਵੋਟਾਂ ਦਾ ਆ ਗਿਆ ਸਮਾਚਾਰ
ਰਾਜਨੀਤਕ ਲੋਕ ਹੋ ਗਏ ਪੱਬਾਂ ਭਾਰ
ਪੰਜ ਛੇ ਸੱਤ
ਕਾਰਾਂ, ਮੋਟਰਸਾਈਕਲ, ਦੂਰੋਂ ਮੰਗਵਾ ਕੇ
ਕਰਕੇ ਵਿਖਾਉਣਾ ਰੈਲੀਆਂ ਚ ਇਕੱਠ
ਅੱਠ ਨੌ ਦੱਸ
ਕਹਿੰਦੇ ਬੱਸ ਐਤਕੀਂ ਜਿਤਾ ਦਿਉ
ਕੰਮ ਆਲੀ ਤਾਂ ਹੋਜੂ ਬੱਸ ਬੱਸ
ਇੱਕ ਦੋ ਤਿੰਨ ਚਾਰ
ਗਲੀਆਂ ਨਾਲੀਆਂ ਬੂਹੇ ਬਾਰ
ਪੱਕਾ ਇਸ ਵਾਰ ਹੋਣਗੇ ਤਿਆਰ
ਪੰਜ ਛੇ ਸੱਤ
ਕੀਮਤੀ ਵੋਟ ਸਾਨੂੰ ਲੁਟਾ ਕੇ
ਚੰਗੀ ਤਰਾਂ ਮਿਲਾਓ ਹੱਥ
ਅੱਠ ਨੌ ਦੱਸ
ਜਿਤਾਉ ਤਾਂ ਸਹੀ ਐਤਕੀ ਸਾਨੂੰ
ਵੋਟਾਂ ਮਗਰੋਂ ਫੇਰ ਜਾਵਾਂਗੇ ਨੱਠ
ਇੱਕ ਦੋ ਤਿੰਨ ਚਾਰ
ਕਾਹਦਾ ਫਰਕ ਅਮੀਰਾਂ ਨੂੰ
ਗਰੀਬ ਵਿਚਾਰਾ ਸਹਿੰਦਾ ਮਾਰ
ਪੰਜ ਛੇ ਸੱਤ
ਰਾਜਨੀਤਿਕ ਲੋਕ ਨਾ ਕੁਝ ਦੇਣ ਜੋਗੇ
ਇਹੀ ਗੱਲ ਦਾ ਨਿਕਲੇ ਤੱਥ
ਅੱਠ ਨੌ ਦੱਸ
ਭਲਾ ਸਰਬੱਤ ਦਾ ਮੰਗਣਾ
ਇਹੀ ਆ ਬੱਸ ਸਾਡੇ ਵੱਸ
ਇਹੀ ਆ ਬੱਸ ਸਾਡੇ ਵੱਸ
ਮੈਂ ਦਿਲ਼ ਨਾ ਕਿਸੇ ਦਾ ਦੁਖਾਉਣਾ ਚਾਹੁੰਦਾ
ਅਮਨ ਤਾਂ ਬੱਸ ਹਾਲਾਤਾਂ ਲਈ ਦੁਹਾਈ ਪਾਉਂਦਾ
ਡਾ. ਅਮਨਦੀਪ ਸਿੰਘ (ਪ੍ਰੋਫੈਸਰ)
ਆਈ. ਐੱਸ. ਐੱਫ. ਫਾਰਮੈਸੀ ਕਾਲਜ, ਮੋਗਾ
94654-23413

