
ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਿਨੋਂ ਦਿਨ ਵੱਡੇ ਫਰਕ ਨਾਲ ਅੱਗੇ ਵੱਧ ਰਹੀ ਤੇ ਇੱਕ ਵੱਡੀ ਜਿੱਤ ਹੋਣ ਦਾ ਸੰਕੇਤ ਦੇ ਰਹੀ ਹੈ ਪੰਜਾਬ ਸਰਕਾਰ ਦੀਆ ਲੋਕ ਪੱਖੀ ਨੀਤੀਆਂ ਕਾਰਨ ਚੋਣਾਂ ਦੇ ਅਖੀਰਲੇ ਦਿਨਾਂ ਅੰਦਰ ਵੀ ਕੋਈ ਵੱਡੇ ਸਿਆਸੀ ਆਗੂਆਂ ਵਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਦੌਰ ਜਾਰੀ ਹੈ ਅੱਜ ਹਲਕਾ ਇੰਚਾਰਜ ਕਾਦੀਆ ਤੇ ਜਨਰਲ ਸਕੱਤਰ ਪੰਜਾਬ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਹੇਠ ਪ੍ਰਦੇਸ਼ ਕਾਂਗਰਸ ਯੂਥ ਵੈਲਫੇਅਰ ਸੈੱਲ ਦੇ ਸਾਬਕਾ ਉਪ ਚੇਅਰਮੈਨ ਤੇ ਸਾਬਕਾ ਡਾਇਰੈਕਰ ਪੰਜਾਬ ਜਗਦੀਸ਼ ਧਾਰੀਵਾਲ , ਪ੍ਰਦੇਸ਼ ਕਾਂਗਰਸ ਦੇ ਮੁੱਖ ਬੁਲਾਰਾ ਗੁਰਵਿੰਦਰ ਸਿੰਘ ਬਾਲੀ, ਸੋਸ਼ਲ ਮੀਡੀਆ ਸੈੱਲ ਯੂਥ ਕਾਂਗਰਸ ਹਲਕਾ ਹੋਸ਼ਿਆਰਪੁਰ ਦੇ ਕਨਵੀਨਰ ਕੁਲਬੀਰ ਸਿੰਘ ਭਾਮੜੀ, ਯੂਥ ਵੈਲਫੇਅਰ ਸੈੱਲ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਸੋਨੂੰ ਰੰਧਾਵਾ,

ਐਸ ਸੀ ਸੈੱਲ ਪੰਜਾਬ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਰਣਜੀਤ ਸਿੰਘ ਦਮੋਦਰ, ਪੰਜਾਬ ਕਾਂਗਰਸ ਘੱਟ ਗਿਣਤੀਆਂ ਸੈੱਲ ਦੇ ਸਾਬਕਾ ਜਨਰਲ ਸਕੱਤਰ ਰਮੇਸ਼ ਖੋਖਰ , ਸ ਅਮਰੀਕ ਸਿੰਘ ਮਠਾੜੂ , ਕਾਗਰਸ ਕਿਸਾਨ ਸੈੱਲ ਦੇ ਸਾਬਕਾ ਜਨਰਲ ਸਕੱਤਰ ਸ ਅਮੋਲਕ ਸਿੰਘ ਸਿੱਧੂ, ਕਸ਼ਮੀਰ ਸਿੰਘ , ਸਮੇਤ ਹੋਰ ਕਈ ਆਗੂ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਵਰਨਯੋਗ ਹੈ ਇਹਨਾਂ ਆਗੂਆਂ ਦੇ ਸ਼ਾਮਲ ਹੋਣ ਲਈ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਹੇਠ ਸਾਬਕਾ ਉਪ ਚੇਅਰਮੈਨ ਜਗਦੀਸ਼ ਧਾਰੀਵਾਲ ਦਾ ਅਹਿਮ ਹਿੱਸਾ ਹਿੱਸਾ ਹੈ,,

