ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਵੱਲੋਂ ਲੇਖਕਾਂ ਦੀ ਮੋਰਨੀ ਹਿੱਲਜ ਦੀ ਯਾਦਗਾਰੀ ਯਾਤਰਾ

ਲੇਖਕਾਂ ਦੀ ਮੋਰਨੀ ਹਿੱਲਜ ਦੀ ਯਾਦਗਾਰੀ ਯਾਤਰਾ

ਚੰਡੀਗੜ੍ਹ (IPT BUREAU) ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਵੱਲੋਂਕੁਦਰਤ ਦੀ ਗੋਦ ਵਿਚ ਕੁਝ ਸਮਾਂ ਬਿਤਾਉਣ ਲਈ ਮੋਰਨੀ ਦੀਆਂ ਪਹਾੜੀਆਂ ਵੱਲ ਚਾਲੇ ਪਾਏ ਗਏ।

ਲਗਭਗ 17 ਕਵੀ ਅਤੇ ਕਵਿਤਰੀਆਂ ਦਾ ਗਰੁੱਪ ਟੈਂਪੂ ਟਰੈਵਲਰ ਰਾਹੀਂ ਸਵੇਰੇ ਤੁਰੇ ਅਤੇ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਮੱਥਾ ਟੇਕ ਕੇ ਮੋਰਨੀ ਹਿੱਲਜ ਵਿਚ ਦੀ ਯਾਤਰਾ ਕਰਦੇ ਹੋਏ ਟਿੱਕਰ ਤਾਲ ਪੁੱਜੇ।

ਰਾਹ ਵਿਚ ਕਈ ਤਰਾਂ ਦੇ ਰੁੱਖ, ਪੰਛੀ,ਮਿੱਟੀ ਦੀ ਕਿਸਮ,ਰਸਤਿਆਂ ਦੇ ਮੋੜ- ਘੋੜ ਅਤੇ ਪੇਂਡੂ ਵਸਨੀਕਾਂ ਦੀ ਜਿੰਦਗੀ ਬਾਰੇ ਗਿਆਨ ਹੋਇਆ।

ਘੰਟਾ ਕੁ ਸਫਰ ਕਰਨ ਤੋਂ ਬਾਅਦ ਇਕ ਹੋਟਲ ਵਿਚ ਨਾਸ਼ਤਾ ਕਰਨ ਲਈ ਰੁਕੇ ਤਾਂ ਹੋਟਲ ਦੇ ਪਿਛਲੇ ਪਾਸੇ ਬੈਠਣ ਲਈ ਉੱਚੀ ਅਤੇ ਨੀਵੀਂ ਥਾਂ ਤੇ ਝੁੱਗੀਆਂ ਜਿਹੀਆਂ ਬਣਾ ਕੇ,ਮੇਜ ਕੁਰਸੀਆਂ ਲਾ ਕੇ ਕੁਦਰਤੀ ਵਾਤਾਵਰਣ ਵਿਚ ਖਾਣ- ਪੀਣ ਦਾ ਵਧੀਆ ਸਾਫ-ਸੁਥਰਾ ਪਰਬੰਧ ਸੀ।

ਠੰਡੀ ਹਵਾ ਅਤੇ ਆਸੇ ਪਾਸੇ ਦੇ ਮਨਮੋਹਕ ਪਹਾੜੀ ਦ੍ਰਿਸ਼ ਮਨ ਨੂੰ ਧੂਹ ਪਾਉਂਦੇ ਸਨ।ਹਰੇ ਕਚੂਰ ਉਚੇ ਨੀਵੇਂ ਅਤੇ ਵੱਡੇ ਛੋਟੇ ਰੁੱਖ ਹੋਰ ਵੀ ਅਨੰਦ ਦਿੰਦੇ ਸਨ।ਸਭ ਨੇ ਫੋਟੋਆਂ ਖਿੱਚ ਕੇ ਕੁਦਰਤ ਦੇ ਸੁਹਪਣ ਨੂੰ ਸਦੀਵੀ ਯਾਦਗਾਰ ਬਣਾ ਲਿਆ।

ਅੱਗੇ ਜਾ ਕੇ ਇਕ ਦੋ ਥਾਵਾਂ ਮਨ ਨੂੰ ਐਨੀਆਂ ਭਾਅ ਗਈਆਂ ਕਿ ਫਿਰ ਵੱਖੋ ਵੱਖਰੇ ਅੰਦਾਜ਼ ਵਿਚ ਫੋਟੋਆਂ ਖਿੱਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ।ਟਿੱਕਰ-ਤਾਲ ਪੁੱਜ ਕੇ ਮਨ ਪੂਰੀ ਤਰਾਂ ਅਨੰਦਿਤ ਹੋ ਉਠਿਆ। ਬੀਬੀਆਂ ਨੇ ਫੁਲਕਾਰੀਆਂ ਲੈ ਕੇ ਘੜੇ ਸਮੇਤ ਝੀਲ ਵੱਲ ਚਾਲੇ ਪਾ ਦਿੱਤੇ।ਹਰ ਇਕ ਸਵਾਣੀ ਝੀਲ ਚੋਂ ਘੜਾ ਭਰਦੀ,ਦੂਜੀ ਸਵਾਣੀ ਘੜਾ ਚੁਕਾੳਂਦੀ ਅਤੇ ਸਿਰ ਤੇ ਚੁਕ ਕੇ ਪਹਿਲੀ ਮਟਕਵੀਂ ਚਾਲ ਚਲਦੀ ਝੀਲ ਤੋਂ ਬਾਹਰ ਆ ਜਾਂਦੀ। ਵੀਡੀਓ ਬਨਾਉਣ ਵਾਲੇ ਕਵੀ ਵੀ ਬੜੇ ਧਿਆਨ ਨਾਲ ਹਰ ਨਖਰੇ ਨੂੰ ਵੱਖ ਵੱਖ ਕੋਨ ਤੋਂ ਕਲਾਮਈ ਬਣਾ ਰਹੇ ਸਨ।ਸਭ ਕਵਿਤਰੀਆਂ ਨੇ ਇਸ ਤਰਾਂ ਦੀ ਵੀਡੀਓ ਬਣਵਾਈ।

ਫਿਰ 9 ਕਵਿਤਰੀਆਂ ਨੇ ਰੰਗ ਬਿਰੰਗੀਆਂ ਛਤਰੀਆਂ ਲੈ ਕੇ ਜਦੋਂ ਇੱਕਠੇ ਮੈਦਾਨ ਵਿਚ ਗੇੜਾ ਲਾਇਆ ਤਾਂ ਉਥੇ ਮੌਜੂਦ ਹੋਰ ਯਾਤਰੀ ਵੀ ਖੁਸ਼ ਹੋ ਕੇ ਦੇਖਣ ਲੱਗੇ।

ਕਵੀਆਂ ਨੇ ਭੱਜ ਭੱਜ ਵੀਡੀਓ ਬਣਾ ਕੇ ਇਹ ਦ੍ਰਿਸ਼ ਵੀ ਯਾਦਗਾਰੀ ਬਣਾ ਦਿੱਤਾ। ਇਕ ਥਾਂ ਵਿਚ ਬੈਠ ਕੇ ਫਿਰ ਕਵੀ-ਦਰਬਾਰ ਸ਼ੁਰ ਹੋ ਗਿਆ। ਕਵਿਤਾਂਵਾਂ, ਗਜਲਾਂ,ਗੀਤਾਂ ਦੇ ਨਾਲ ਫਿਲਮੀ ਅਤੇ ਪੰਜਾਬੀ ਲੋਕ-ਗੀਤ ਖੂਬ ਸੁਣਾਏ।

 

87 ਸਾਲ ਦੇ ਗੁਰਦਾਸ ਸਿੰਘ ਦਾਸ ਨੇ ਜਦੋਂ ਤੂੰਬੀ ਦੀ ਟੁਣਕਾਰ ਤੇ ਸੁਰ ਲੈਅ ਵਿਚ ਗੀਤ ਗਾਏ ਤਾਂ ਇੱਕਠ ਹੋਰ ਵੱਡਾ ਹੋ ਗਿਆ। ਅਖੀਰ ਵਿਚ ਬੀਬੀਆਂ ਨੇ ਫੁਲਕਾਰੀ ਲੈ ਕੇ ਜਦੋਂ ਗਿੱਧਾ ਪਾਇਆ ਤਾਂ ਹੋਰ ਸੈਲਾਨੀ ਬੀਬੀਆਂ ਵੀ ਨਾਲ ਰਲ ਗਈਆਂ। ਇਉਂ ਸਵੇਰੇ 8 ਵਜੇ ਚਲ ਕੇ ਸ਼ਾਮ 7 ਵਜੇ ਜਦੋਂ ਘਰ ਪਰਤੇ ਤਾਂ ਖੁਸ਼ੀ ਸਭ ਦੇ ਚਿਹਰਿਆਂ ਤੇ ਝਲਕ ਰਹੀ ਸੀ।ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦਾ ਇਹ ਇਕ ਦਿਨ ਦਾ ਟੂਰ ਸਭ ਮੈਂਬਰਾਂ ਵਿਚ ਨਵੀਂ ਊਰਜਾ ਭਰ ਗਿਆ।

——————————————————–

ਵਲੋਂ:— ਗੁਰਦਰਸ਼ਨ ਸਿੰਘ

Leave a Reply

Your email address will not be published. Required fields are marked *