ਸਾਹਿਤਕਦੀਪ ਵੈਲਫੇਅਰ ਸੁਸਾਇਟੀ (ਰਜਿ:)ਵਲੋ ਕੀਤੀਆਂ ਗਈਆਂ ਤਿੰਨ ਪੁਸਤਕਾਂ ਲੋਕ ਅਰਪਿਤ

ਸਾਹਿਤਕਦੀਪ ਵੈਲਫੇਅਰ ਸੁਸਾਇਟੀ (ਰਜਿ:)ਵਲੋ ਕੀਤੀਆਂ ਗਈਆਂ ਤਿੰਨ ਪੁਸਤਕਾਂ ਲੋਕ ਅਰਪਿਤ

ਸਾਹਿਤਕਦੀਪ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ 9 ਮਾਰਚ, 2024 ਦਿਨ ਸ਼ਨੀਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ “ਲਫ਼ਜ਼ਾਂ ਦੀ ਜੋਤ” ਨਾਮਕ ਸਾਂਝਾ ਸੰਗ੍ਰਿਹ ਦੇ ਨਾਲ ਨਾਲ ਅਮਰ ਸਿੰਘ ਲੁਧਿਆਣਵੀ ਜੀ ਦੀ ਹਿੰਦੀ ਪੁਸਤਕ “ਹਸਰਤੋਂ ਕੇ ਦਾਇਰੇ ਅਤੇ ਸ਼ਾਬੀ ਮਹਿਮੀ ਜੀ ਦੀ ਪੁਸਤਕ “ਆਹੋ! ਸੱਚ?” ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ । ਇਸ ਸਮਾਗਮ ਵਿੱਚ ਡਾ. ਹਰੀ ਸਿੰਘ ਜਾਚਕ ਜੀ ਅਤੇ ਡਾ. ਬਬੀਤਾ ਜੈਨ ਜੀ ਮੁੱਖ ਮਹਿਮਾਨ ਵਜੋ ਅਤੇ ਲਖਵਿੰਦਰ ਸਿੰਘ ਰਈਆ ਜੀ, ਗੁਲਜ਼ਾਰ ਪੰਧੇਰ ਜੀ, ਪਰਮਜੀਤ ਕੌਰ ਮਹਿਕ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਮਾਗਮ ਦਾ ਆਗਾਜ਼ ਨਰਿੰਦਰ ਕੌਰ ਜੀ ਵਲੋਂ ਬਹੁਤ ਮਿੱਠੀ ਅਤੇ ਸੁਰੀਲੀ ਆਵਾਜ਼ ਵਿੱਚ ਗਾਏ ਸ਼ਬਦ ਨਾਲ ਕੀਤਾ ਗਿਆ।

ਇਸ ਤੋਂ ਬਾਅਦ ਮੁੱਖ ਮਹਿਮਾਨਾਂ ,ਵਿਸ਼ੇਸ਼ ਮਹਿਮਾਨਾਂ, ਰਮਨਦੀਪ ਕੌਰ ਪ੍ਰਿੰਸ (ਹਰਸਰ ਜਾਈ), ਜਸਪ੍ਰੀਤ ਸਿੰਘ ਜੱਸੀ ਅਤੇ ਇੰਦੂ ਬਾਲਾ ਵਲੋਂ ਪੁਸਤਕਾਂ ਲੋਕ ਅਰਪਿਤ ਕੀਤੀਆਂ ਗਈਆਂ ਅਤੇ ਸਾਂਝੇ ਸੰਗ੍ਰਿਹ ਵਿੱਚ ਸ਼ਾਮਿਲ ਕਵੀ ਅਤੇ ਕਵਿਤਰੀਆਂ ਨੂੰ ਸਾਹਿਤਿਕ ਦੀਪ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਰਮਨਦੀਪ ਕੌਰ ਪ੍ਰਿੰਸ (ਹਰਸਰ ਜਾਈ), ਉਪ-ਪ੍ਰਧਾਨ ਜਸਪ੍ਰੀਤ ਸਿੰਘ ‘ਜੱਸੀ’, ਕੋ-ਆਰਡੀਨੇਟਰ ਇੰਦੂ ਬਾਲਾ, ਮੁੱਖ ਮਹਿਮਾਨਾਂ ਅਤੇ ਵਿਸ਼ੇਸ਼ ਮਹਿਮਾਨਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵੱਖ ਵੱਖ ਸ਼ਹਿਰਾਂ ਤੋਂ ਆਏ ਕਵੀਆਂ ਅਤੇ ਕਵਿਤਰੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਦੇ ਵਿੱਚ ਮਨਜੀਤ ਕੌਰ ਧਿਮਾਨ ,ਦੀਪ ਲੁਧਿਆਣਵੀ, ਅਕਸ਼ਿਤ, ਖੁਸ਼ਕਰਨ, ਨਿਖਿਲ, ਬਬੀਤਾ, ਜਸਨੂਰ ਸਿੰਘ,ਜੋਤੀ, ਰਵਨਜੋਤ ਕੌਰ ਰਾਵੀ, ਹਨੀ ਵਾਲੀਆ, ਬਲਜੀਤ ਮਾਲਹ, ਪਰਵਿੰਦਰ ਕੌਰ ਲੋਟੇ, ਪਰਮਿੰਦਰ ਸਿੰਘ ਅਲਬੇਲਾ, ਸਿਮਰਨ ਧੁੱਗਾ, ਹਰਮੀਤ, ਸੁਰਿੰਦਰਦੀਪ, ਕੁਲਵਿਦਰ ਕਿਰਨ, ਸੰਦੀਪ ਕੌਰ, ਸਿਮਰਨਜੀਤ ਕੌਰ, ਮਨਦੀਪ ਕੌਰ, ਐਡਵੋਕੇਟ ਤ੍ਰਿਪਤਾ ਬਰਮੋਤਾ ਆਦਿ ਕਵੀ ਅਤੇ ਕਵਿਤਰੀਆਂ ਸ਼ਾਮਿਲ ਰਹੇ ।

ਕਵੀ ਦਰਬਾਰ ਵਿੱਚ ਹਾਜ਼ਰੀ ਭਰਨ ਵਾਲੇ ਕਵੀ ਅਤੇ ਕਵਿਤਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਪੂਰਨ ਪ੍ਰੋਗ੍ਰਾਮ ਦੌਰਾਨ ਸਰੋਤਿਆਂ ਨੂੰ ਬੰਨੀ ਰੱਖਣ ਦੀ ਅਤੇ ਮੰਚ ਸੰਚਾਲਨ ਦੀ ਭੂਮਿਕਾ ਸਰਬਜੀਤ ਕੌਰ ਹਾਜ਼ੀਪੁਰ ਜੀ ਵਲੋਂ ਬਾਖੂਬੀ ਨਿਭਾਈ ਗਈ। ਪ੍ਰੋਗਰਾਮ ਦੇ ਅੰਤ ਵਿੱਚ ਸੰਸਥਾ ਦੀ ਪ੍ਰਧਾਨ ਰਮਨਦੀਪ ਕੌਰ ਪ੍ਰਿੰਸ (ਹਰਸਰ ਜਾਈ)ਜੀ ਤੇ ਉੱਪ ਪ੍ਰਧਾਨ ਜਸਪ੍ਰੀਤ ਸਿੰਘ ‘ਜੱਸੀ’ ਜੀ ਅਤੇ ਕੋ- ਆਰਡੀਨੇਟਰ ਇੰਦੂ ਬਾਲਾ ਨੇ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ ,ਕਵੀਆਂ ਅਤੇ ਕਵਿਤਰੀਆਂ ਦਾ ਧੰਨਵਾਦ ਪ੍ਰਗਟ ਕੀਤਾ। ਆਓਣ ਵਾਲੇ ਸਮੇਂ ‘ਚ ਵੀ ਇਹ ਸੰਸਥਾ ਇਸੇ ਤਰ੍ਹਾ ਦੇ ਉੱਦਮਸ਼ੀਲ ਕਾਰਜ਼ਾ ਨੂੰ ਨੇਪੜ੍ਹੇ ਚਾੜ੍ਹਨ ਲਈ ਯਤਨਸ਼ੀਲ ਰਹੇਗੀ ।

Leave a Reply

Your email address will not be published. Required fields are marked *