
ਚੰਡੀਗੜ੍ਹ (IPT BUREAU) ਨਾਟਕ ‘ਜਹਾਜ ‘ ਦਾ ਮੰਚਨ ਸਰਘੀ ਕਲਾ ਕੇਂਦਰ ਮੁਹਾਲੀ ਵੱਲੋਂ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ 20 ਦਸੰਬਰ 2023, ਦਿਨ ਸੋਮਵਾਰ ਨੂੰ ਸ਼ਾਮ 6.000ਵਜੇ, ਟੈਗੋਰ ਥੀਏਟਰ ਸੈਕਟਰ 18, ਚੰਡੀਗੜ੍ਹ ਵਿਖੇ ਮੰਚਣ ਵਾਲੇ ਇਸ ਨਾਟਕ ਦੇ ਵਿਸ਼ੇਸ਼ ਮਹਿਮਾਨ ਸ੍ਰੀ ਕਮਲ ਗਰਗ, ਆਈ.ਏ.ਐਸ. ਐਮ.ਡੀ. ਮਿਲਕ ਫੈਡ ਹੋਣਗੇ।
ਨਾਟਕ ‘ਜਹਾਜ਼’ਆਪਣੇ ਮੁਲਕ ਵਿਚ ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਨਸ਼ਿਆਂ ਅਤੇ ਹੋਰ ਅਨੇਕਾਂ।

ਦਿੱਕਤਾ-ਦੁਸ਼ਵਾਰੀਆਂ ਤੋਂ ਪ੍ਰੇਸ਼ਾਨ ਹੋ ਕੇ ਖੁਸ਼ਹਾਲ ਜ਼ਿੰਦਗੀ, ਸਰਬਸੰਪਨ ਤੇ ਐਸ਼ੋ ਇਸ਼ਰਤ ਵਾਲੀ ਜ਼ਿੰਦਗੀ ਜਿਊਣ ਦੇ ਵੱਡੇ-ਵੱਡੇ ਸੁਪਨੇ ਲੈ ਕੇ ਆਮ ਤੌਰ ’ਤੇ ਭਾਰਤੀ ਖਾਸ ਤੌਰ ’ਤੇ ਪੰਜਾਬੀ ਜਹਾਜ਼ ਚੜਣ ਦੀ ਚੂਹਾ ਦੌੜ ਵਿਚ ਸ਼ਾਮਿਲ ਹੈ।ਉਹ ਕੋਈ ਵੀ ਜਾਇਜ਼/ਨਾਜਇਜ਼ ਹਰਬਾ ਵਰਤ ਕੇ ਕਨੇਡਾ,ਅਮਰੀਕ, ਇੰਗਲੈਂਡ ਜਾਂ ਕਿਸੇ ਹੋਰ ਮੁਲਕ ਲਈ ਉਡਾਰੀ ਮਾਰਨਾ ਚਾਹੁੰਦਾ ਹੈ।ਨਾਟਕ ‘ਜਹਾਜ਼’ ਜਹਾਜ਼ ਚੜ੍ਹਣ ਦੇ ਕਾਰਣਾ ਅਤੇ ਜਹਾਜ਼ ਚੜ ਚੁੱਕਿਆਂ ਦੀ ਤਰਾਸਦੀ ਬਿਆਨਦਾ ਹੈ।

ਨਾਟਕ ਜਹਾਜ਼ ਦੇ ਗੀਤ ਚਰਿਚੱਤ ਸ਼ਾਇਰ ਜਸਵਿੰਦਰ ਦੇ ਲਿਖੇ ਹੋਏ ਹਨ ਅਤੇ ਰੰਗਕਰਮੀ ਮਨੀ ਸਭਰਵਾਲ,

ਦਵਿੰਦਰ ਕੌਰ ਢਿੱਲੋਂ, ਗੁਰਵਿੰਦਰ ਬੈਦਵਾਣ, ਜਸਪ੍ਰੀਤ ਕੌਰ, ਭੂਵਨ ਅਜ਼ਾਦ, ਰਿੰਕੂ ਜੈਨ, ਆਸ਼ਾ ਸਕਲਾਨੀ, ਹਰਇੰਦਰ ਸਿੰਘ ਹਰ, ਪਿਯੂਸ਼,ਨੀਹਾਰਿਕਾ ਸੋਹਲ ਵੱਖ-ਵੱਖ ਕਿਰਦਾਰ ਨਿਭਾ ਰਹੇ ਹਨ
1991 ਵਿਚ ਹੌਂਦ ਵਿਚ ਆਏ ਸਰਘੀ ਕਲਾ ਕੇਂਦਰ ਹੁਣ ਤੱਕ ਡੈਣ, ਮੇਰਾ ਉਜੜਿਆ ਗੁਆਂਢੀ, ਭਾਬੀ ਮੈਨਾ,ਕਹਾਣੀ ਇਕ ਪਿੰਡ ਦੀ ਪੰਜਾਬੀ ਦੇ ਪ੍ਰਸਿੱਧ ਲੇਖਕ ਸ਼੍ਰੀ ਸੰਤੋਖ ਸਿੰਘ ਧੀਰ ਅਤੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਕਹਾਣੀ ’ਤੇ ਅਧਾਰਿਤ ਨਾਟਕਾਂ ਸਮੇਤ ਡੇਢ ਦਰਜਨ ਸੰਜੀਵਨ ਦੇ ਲਿਖੇ ਮੁੱਖ ਮਹਿਮਾਨ, ਫਰੀਡਮ ਫਾਇਟਰ, ਮਸਤਾਨੇ, ਸਿਰ ਦੀਜੈ ਕਾਣਿ ਨਾ ਕੀਜੈ, ਸੁੰਨਾ ਵਿਹੜਾ, ਬਲਖ ਨਾ ਬੁਖਾਰੇ, ਖੁਸਰੇ, ਦਫਤਰ ਸਰਦਾਰ, ਦੇਸੀ, ਜ਼ੋਰ ਲਗਾ ਕੇ ਹਈ ਸ਼ਾਅ ਆਦਿ ਨਾਟਕਾਂ ਦੇ ਮੰਚਣ ਦੇਸ਼ ਵਿਦੇਸ਼ਾਂ ਵਿਚ ਕਰਨ ਤੋਂ ਇਲਾਵਾ ਪੰਜਾਬੀ ਟੈਲੀ ਫਿਲਮ ਦਫਤਰ ਦਾ ਨਿਰਮਾਣ ਵੀ ਕਰ ਚੁੱਕਾ ਹੈ,ਜਿਸਦੇ ਕੇਨੈਡਾ ਦੇ ਸਰੀ, ਕੈਲਗਰੀ, ਐਡਮਿੰਟਨ ਅਤੇ ਟਰਾਟੋਂ ਆਦਿ ਸ਼ਹਿਰਾਂ ਵਿਚ ਵੀ ਸ਼ੌਅ ਹੋ ਚੁੱਕੇ ਹਨ।

