
3 ਭਗਤ
ਪਾਪੀ ਲੋਕ,
ਪਾਪੀ ਨਈ ਰਹਿੰਦੇ,
ਨਾਨਕ ਨੂੰ ਮਿਲਣ ਤੋਂ ਬਾਅਦ,
ਓ ਹੋ ਭਗਤ ਜਾਂਦੇ…..|
ਸੁਣਨ ‘ਚ ਆਉਂਦੈ, ਤੁਲੰਭਾ ਦੇ ਬਾਸ਼ਿੰਦੇ ਨੇ,
ਠੱਗਣ ਲਈ ਰਾਸਤਾ ਸਰਾਂ ਦਾ ਚੁਣਿਆ |
ਚਰਨਾਂ ਚ ਬਹਿ ਕੇ, ਕੁਰਲਾਇਆ ਵੀ ਤੇ ਸੀ,
ਸੂਹੀ ਰਾਗ ਦੇ ਸ਼ਬਦ ਨੂੰ ਜਦ ਸੁਣਿਆ |
ਝੂਠੀ ਮੂਠੀ ਦਾ, ਪਹਿਲਾਂ ਹੀ ਹੋਊ,
ਸੱਚੀਓ ਦਾ ਬਣਿਆ ਫੇਰ ਸਾਧ,
ਪ੍ਰਭ ਦੀ ਕ੍ਰਿਪਾ ਹੋਈ |
ਸੱਜਣ ਠੱਗ,
ਠੱਗ ਨਾ ਰਿਹਾ,
ਨਾਨਕ ਨੂੰ ਮਿਲ਼ਣ ਤੋਂ ਬਾਅਦ,
ਪ੍ਰਭ ਦੀ ਕ੍ਰਿਪਾ ਹੋਈ…..|
ਸੁਣਨ ‘ਚ ਆਉਂਦੈ, ਇਕ ਜ਼ਿਮੀਦਾਰ ਨੇ,
ਚੋਰੀ ਲਈ ਮਹਿਲ ਵਿੱਚ ਪੈਰ ਰੱਖਿਆ |
ਗਹਿਣਿਆਂ ਦੀ ਗਠੜੀ, ਛੋੜੀ ਵੀ ਤੇ ਸੀ,
ਗ਼ਲਤੀ ਨਾਲ਼ ਗਿਆ ਜਦ ਲੂਣ ਚੱਖਿਆ |
ਲੱਖ ਬਦੀਆਂ, ਭੁੱਲ ਹੋ ਗਈਆਂ,
ਤਿੰਨਾਂ ਵਚਨਾਂ ਨੂੰ ਰੱਖਿਆ ਕੀ ਯਾਦ,
ਪ੍ਰਭ ਦੀ ਕ੍ਰਿਪਾ ਹੋਈ |
ਭੂਮੀਆ ਚੋਰ,
ਚੋਰ ਨਾ ਰਿਹਾ,
ਨਾਨਕ ਨੂੰ ਮਿਲਣ ਤੋੰ ਬਾਅਦ,
ਪ੍ਰਭ ਦੀ ਕ੍ਰਿਪਾ ਹੋਈ…..|
ਸੁਣਨ ਚ ਆਉਂਦੈ, ਇਕ ਆਦਮਖ਼ੋਰ ਨੇ,
ਤਲ਼ਣੇ ਨੂੰ ਆਦਮੀ ਕੜਾਹਾ ਰੱਖਿਆ |
ਵਿਥਾ ਵੀ ਤੇ ਦੱਸੀ ਸੀ, ਏਸ ਦੇ ਪਿੱਛੇ ਦੀ,
ਸਾਥੀ ਮਰਦਾਨੜੇ ਦਾ ਜਦ ਤੱਕਿਆ |
ਹੋ ਗਿਆ, ਦੇਵਤਿਆਂ ਜਿਹਾ,
ਪਰਵਿੰਦਰਾ ਲੈ ਕੇ ਨਾਮ ਦੀ ਦਾਦ,
ਪ੍ਰਭ ਦੀ ਕ੍ਰਿਪਾ ਹੋਈ |
ਕੌਡਾ ਰਾਖਸ਼,
ਰਾਖਸ਼ ਨਾ ਰਿਹਾ,
ਨਾਨਕ ਨੂੰ ਮਿਲਣ ਤੋਂ ਬਾਅਦ,
ਪ੍ਰਭ ਦੀ ਕ੍ਰਿਪਾ ਹੋਈ |
ਕਵੀ ਪਰਵਿੰਦਰ
ਮੋਬ. 99 1515 33 83
ਪਿੰਡ ਖਾਨਪੁਰ ਗੰਡਿਆਂ (ਪਟਿਆਲ਼ਾ)