ਲੁਧਿਆਣਾ( IPT BUREAU)ਪੰਜ ਨਵੰਬਰ ਦਿਨ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਧੁੱਗਾ ਅਦਾਰਾ ਸ਼ਬਦ ਕਾਫ਼ਲਾ ਵਲੋਂ ਕਵੀ ਦਰਬਾਰ ਅਤੇ ਚਮਕਦੇ ਸਿਤਾਰੇ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਭਰ ਵਿੱਚੋਂ ਕਵੀ ਕਵਿਤਰੀਆਂ ਨੇ ਹਾਜਰੀ ਲਗਵਾਈ।
ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਸਥਾਪਿਤ ਪੰਥਕ ਕਵੀ ਡਾ ਹਰੀ ਸਿੰਘ ਜਾਚਕ ਜੀ, ਬਾਲ ਸਾਹਿਤ ਲੇਖਕ ਡਾ ਦਰਸ਼ਨ ਸਿੰਘ ਆਸਟ ਜੀ , ਸਟੇਟ ਤੇ ਨੈਸ਼ਨਲ ਅਵਾਰਡੀ ਡਾ ਗੁਰਚਰਨ ਕੌਰ ਕੋਚਰ ਜੀ,ਅੰਜੂ ਵ ਰੱਤੀ ਜੀ, ਤਰਲੋਚਨ ਲੋਚੀ ਜੀ, ਮਨਦੀਪ ਕੌਰ ਭੰਮਰਾ,ਮੀਨਾ ਮਹਿਰੋਕ, ਬਰਜਿੰਦਰ ਬਿਸਰਾਓ ਅਤੇ ਪਰਵੀਨ ਕੌਰ ਸਿੱਧੂ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ। ਡਾ ਗੁਰਚਰਨ ਕੌਰ ਕੋਚਰ ਨੇ ਇਹ ਸਮਾਗਮ ਕਰਵਾਉਣ ਲਈ ਸਿਮਰਨ ਧੁੱਗਾ, ਦੁਖਭੰਜਨ ਰੰਧਾਵਾ ਅਤੇ ਅਦਾਰਾ ਸ਼ਬਦ ਕਾਫ਼ਲਾ ਦੇ ਸਮੂਹ ਸੇਵਾਦਾਰਾਂ ਸ਼ਲਾਘਾ ਕੀਤੀ।ਡਾ ਹਰੀ ਸਿੰਘ ਜਾਚਕ ਨੇ ਤਾੜੀਆਂ ਦੀ ਗੜਗੜਾਹਟ ਵਿਚ ਇਸ ਸਮਾਗਮ ਬਾਰੇ ਭਾਵਪੂਰਤ ਕਵਿਤਾ ਸੁਣਾ ਕੇ ਰੰਗ ਬੰਨ ਦਿੱਤਾ। ਉਪਰੰਤ ਕਵੀ ਦਰਬਾਰ ਵਿਚ ਸਾਰੇ ਕਵੀ ਸਾਹਿਬਾਨ ਨੇ ਸਮਾਜਿਕ, ਸਭਿਆਚਾਰਕ ਅਤੇ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਵਿਸ਼ਿਆਂ ਤੇ ਕਵਿਤਾਵਾਂ ਸੁਣਾ ਕੇ ਹਾਜ਼ਰੀਆਂ ਲਗਵਾਈਆਂ
Adv
ਸਾਰੇ ਪਤਵੰਤੇ ਸੱਜਣਾਂ ਨੇ ਉਭਰਦੇ ਕਵੀਆਂ ਨੂੰ ਹੌਸਲਾ ਅਤੇ ਹੱਲਾਸ਼ੇਰੀ ਦਿੱਤੀ । ਪੰਜਾਬੀ ਮਾਂ ਬੋਲੀ ਦੇ ਪਿਆਰੇ ਜਾਗ੍ਰਤੀ ਮੰਚ ਜਲੰਧਰ ਤੋਂ ਦੀਪਕ ਬਾਲੀ ਸਾਹਿਬ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।ਅਦਾਰਾ ਸ਼ਬਦ ਕਾਫਲਾ ਦੇ ਸਰਪ੍ਰਸਤ ਸਿਮਰਨ ਧੁੱਗਾ ਅਤੇ ਸੰਪਾਦਕ ਦੁੱਖਭੰਜਨ ਰੰਧਾਵਾ ਵਲੋਂ ਸਾਰੇ ਕਵੀ ਸਾਹਿਬਾਨ ਤੇ ਚਮਕਦੇ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਇਹ ਸਾਹਿਤਕ ਸਮਾਗਮ ਯਾਦਗਾਰੀ ਹੋ ਨਿੱਬੜਿਆ।
ਧੰਨਵਾਦ ਸਹਿਤ
ਡਾ ਹਰੀ ਸਿੰਘ ਜਾਚਕ