*ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵੱਲੋਂ ਸਮੂਹ ਸੇਵਾਦਾਰਾਂ ਦਾ ਸਨਮਾਨ*
ਲੁਧਿਆਣਾ 19 ਅਕਤੂਬਰ : ਅੱਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ ਵਿਖੇ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ (ਰਜਿ) ਵੱਲੋਂ ਬੀਤੇ ਦਿਨੀਂ ਆਯੋਜਿਤ ਕੀਤੇ ਗਏ 17ਵੀਂ ਯੁਵਕ ਕਵੀ ਕਾਰਜਸ਼ਾਲਾ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਸਮੂਹ ਸੇਵਾਦਾਰ ਪ੍ਰਬੰਧਕਾਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਇਹ ਸਮਾਗਮ ਸਫਲਤਾ ਸਹਿਤ ਸੰਪੂਰਨ ਹੋਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰੋ. ਬਲਵਿੰਦਰਪਾਲ ਸਿੰਘ ਮੁੱਖ ਸੰਪਾਦਕ ਸਾਡਾ ਵਿਰਸਾ ਸਾਡਾ ਗੌਰਵ, ਸ. ਹਰਦੀਪ ਸਿੰਘ ਚੀਫ ਐਡਮਨਿਸਟ੍ਰੇਟਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਸ. ਜੋਗਿੰਦਰ ਸਿੰਘ ਕੰਗ, ਸ. ਜਤਿੰਦਰ ਸਿੰਘ ਗਲਹੋਤਰਾ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਗ੍ਰਾਮ, ਸ. ਕੰਵਲਜੀਤ ਸਿੰਘ ਭਾਈ ਮੰਝ ਸੇਵਕ ਜਥਾ, ਸ. ਦਵਿੰਦਰਪਾਲ ਸਿੰਘ ਭਾਟੀਆ, ਸ. ਜਸਬੀਰ ਸਿੰਘ ਵਾਲੀਆ ਗੁਰਦੁਆਰਾ ਧੰਨ ਪੋਠੋਹਾਰ ਅਤੇ ਸ. ਸਤਿੰਦਰਜੀਤ ਸਿੰਘ ਸ਼ਾਮਿਲ ਹੋਏ।
ਡਾ. ਹਰੀ ਸਿੰਘ ਜਾਚਕ ਚੇਅਰਮੈਨ ਨੇ ਬੋਲਦਿਆਂ ਕਿਹਾ ਕਿ ਵੱਡੇ ਪੱਧਰ ਤੇ ਸਮਾਜਿਕ ਕਾਰਜ ਕਰਨ ਲਈ ਵੱਡੀ ਟੀਮ ਦਾ ਹੋਣਾ ਬਹੁਤ ਜਰੂਰੀ ਹੈ। ਜੇਕਰ ਸੁਚੱਜੀ ਭਾਵਨਾ, ਅਣਥੱਕ ਮਿਹਨਤੀ ਅਤੇ ਇੱਕੋ ਸੋਚ ਨੂੰ ਸਮਰਪਿਤ ਮੈਂਬਰ ਟੀਮ ਵਿੱਚ ਸ਼ਾਮਿਲ ਹੋ ਜਾਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਉਨ੍ਹਾਂ ਕਿਹਾ ਪਰਮਦੀਪ ਸਿੰਘ ਦੀਪ ਸੁਸਾਇਟੀ ਵੱਲੋਂ ਲਗਾਤਾਰ ਹਰ ਸਾਲ ਵੱਡੇ ਪੱਧਰ ਤੇ ਕਵੀ ਕਾਰਜਸ਼ਾਲਾ ਅਤੇ ਕਵੀ ਦਰਬਾਰ ਆਯੋਜਿਤ ਕੀਤੇ ਜਾਂਦੇ ਹਨ, ਜੋ ਕਿ ਸੰਸਥਾ ਨੂੰ ਵਿਸ਼ਵ ਪੱਧਰ ਤੇ ਮਾਣ ਦਿਵਾ ਰਹੇ ਹਨ ਅਤੇ ਅਜਿਹੇ ਕਾਰਜ ਇਸ ਟੀਮ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹਦੇ ਹਨ। ਉਨ੍ਹਾਂ 17ਵੇਂ ਸਾਲਾਨਾ ਸਮਾਗਮ ਦੀ ਸਫਲਤਾ ਦਾ ਸਿਹਰਾ ਆਪਣੀ ਸੰਸਥਾ ਦੀ ਟੀਮ ਨੂੰ ਦੇਂਦੇ ਹੋਏ ਵਧਾਈ ਦਿੱਤੀ ਅਤੇ ਸਨਮਾਨ ਚਿੰਨ੍ਹ ਦੇ ਕੇ ਹੌਸਲਾਂ ਅਫਜਾਈ ਕੀਤੀ।
ਪ੍ਰੋ. ਬਲਵਿੰਦਰਪਾਲ ਸਿੰਘ ਹੁਰਾਂ 17ਵੇਂ ਸਾਲਾਨਾ ਸਮਾਗਮ ਦੀ ਸਫਲਤਾ ਲਈ ਡਾ. ਹਰੀ ਸਿੰਘ ਜਾਚਕ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸੇਵਾਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਇਤਿਹਾਸ ਨੂੰ ਯਾਦ ਕਰਦਿਆਂ ਸਮਾਜ ਵਿੱਚ ਕਵੀਆਂ ਦੀ ਇਤਿਹਾਸਿਕ, ਧਾਰਮਿਕ ਅਤੇ ਸੁਚੱਜੀ ਸੇਧ ਦੇ ਯੋਗਦਾਨ ਦੀ ਸਲਾਘਾ ਕੀਤੀ ਅਤੇ ਅਜਿਹੇ ਸਮਾਗਮਾਂ ਨੂੰ ਸਮਾਜ ਨੂੰ ਸੇਧ ਦੇਣ ਵੱਲ ਇੱਕ ਸਾਰਥਿਕ ਕਦਮ ਕਹਿ ਕੇ ਪ੍ਰੇਰਿਆ।
Adv.
ਸ. ਹਰਦੀਪ ਸਿੰਘ ਨੇ ਕਿਹਾ ਕਿ ਡਾ. ਜਾਚਕ ਅਤੇ ਸਮੁੱਚੀ ਟੀਮ ਏਸੇ ਤਰ੍ਹਾਂ ਹੀ ਵੱਧ ਚੜ੍ਹ ਕੇ ਸਮਾਜਿਕ ਸੇਵਾਵਾਂ ਕਰਦੀ ਰਹੇ, ਇਸ ਦੀ ਕਾਮਨਾ ਕੀਤੀ ਜਾਂਦੀ ਹੈ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਭਵਿੱਖ ਵਿੱਚ ਵੀ ਸੁਸਾਇਟੀ ਨੂੰ ਹਰ ਸੰਭਵ ਮੱਦਦ ਕਰਨ ਲਈ ਯਤਨਸ਼ੀਲ ਰਹੇਗਾ। ਸ ਜਤਿੰਦਰ ਸਿੰਘ ਗਲਹੋਤਰਾ ਹੁਰਾਂ ਸੁਸਾਇਟੀ ਨੂੰ ਹਰ ਤਰ੍ਹਾਂ ਦੇ ਸਹਿਯੋਗ ਲਈ ਹਰ ਸਮੇਂ ਤਤਪਰ ਰਹਿਣ ਦੀ ਗੱਲ ਆਖੀ।
ਇਸ ਮੌਕੇ ਜਸਵਿੰਦਰ ਕੌਰ ਜੱਸੀ ਦਫਤਰ ਸਕੱਤਰ, ਐਡਵੋਕੇਟ ਬਵਨੀਤ ਕੌਰ ਕਾਨੂੰਨੀ ਸਲਾਹਕਾਰ, ਸ. ਹਰਭਜਨ ਸਿੰਘ, ਪਰਮਿੰਦਰ ਸਿੰਘ ਅਲਬੇਲਾ, ਹਰਪ੍ਰੀਤ ਸਿੰਘ, ਗੁਰਜਿੰਦਰ ਸਿੰਘ, ਮਨਮਿੰਦਰ ਕੌਰ, ਜਸਵਿੰਦਰ ਸਿੰਘ, ਇਕਬਾਲ ਸਿੰਘ, ਜਸਪਾਲ ਸਿੰਘ, ਗੁਰਵੀਰ ਕੌਰ, ਇਕਬਾਲ ਸਿੰਘ, ਨਿਰਲੇਪ ਕੌਰ, ਨਰਿੰਦਰ ਕੌਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।